ਨਗਰ ਕੌਂਸਲ ਬੰਗਾ ਵਿਖੇ ਅਣਮਿੱਥੇ ਸਮੇਂ ਦੀ ਕੰਮ ਛੋੜ ਹੜਤਾਲ ਜਾਰੀ
ਨਗਰ ਕੌਂਸਲ ਬੰਗਾ ਵਿਖੇ ਅਣਮਿੱਥੇ ਸਮੇਂ ਦੀ ਕੰਮ ਛੋੜ ਹੜਤਾਲ ਜਾਰੀ
Publish Date: Thu, 07 May 2026 06:20 PM (IST)
Updated Date: Fri, 08 May 2026 04:12 AM (IST)
07ਐਨਐਸਆਰ32ਪੀ ਨਗਰ ਕੌਂਸਲ ਬੰਗਾ ਵਿਖੇ ਧਰਨੇ ਤੇ ਬੈਠੇ ਮੁਲਾਜਮ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਨਗਰ ਕੌਂਸਲ ਦਫਤਰ ਬੰਗਾ ਵਿਖੇ ਸਮੂਹ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਦੀ ਕੰਮ ਛੋੜ ਹੜਤਾਲ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਕੁਲਵੰਤ ਸੈਣੀ, ਸਨੀ ਬਘਾਨੀਆ, ਜਸਬੀਰ ਸਿੰਘ ਦੀਪ, ਕੁਲਵਿੰਦਰ ਵੜੈਚਤੇ ਹੋਰ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪਰ ਪੰਜਾਬ ਸਰਕਾਰ ਵਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਆ ਰਿਹਾ। ਇਸ ਕਰਕੇ ਅਸੀਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਹੜਤਾਲ ਇਸੇ ਤਰਾਂ ਜਾਰੀ ਰਹੇਗੀ। ਇਸ ਮੌਕੇ ਮੁਲਾਜਮਾਂ ਵਲੋਂ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕਾਰਜ ਸਾਧਕ ਅਫਸਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਬੂਟਾ ਅਟਵਾਲ ਸਫਾਈ ਸੇਵਕ ਯੂਨੀਅਨ ਬੰਗਾ, ਸਰੋਜ, ਰਾਧਿਕਾ, ਸੁਰਿੰਦਰ, ਸੁਖਦੇਵ, ਰਾਜ ਕੁਮਾਰ, ਹੀਰਾ ਲਾਲ, ਦੀਪਕ, ਯੂਸਨ, ਬਲਵੀਰ, ਰਵੀ ਕੁਮਾਰ, ਅਮਰਦੀਪ, ਰੀਟਾ, ਸਿੰਮੀ, ਜੀਵਨ, ਸੁਨੀਤਾ, ਰੇਨੂ ਆਦਿ ਹਾਜਰ ਸਨ।