ਨਵਾਂਸ਼ਹਿਰ 'ਚ ਅਣਪਛਾਤੇ ਕਾਰ ਚਾਲਕਾਂ ਵੱਲੋਂ ਸਾਬਕਾ ਸਰਪੰਚ ਜਸਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ, ਹੋਇਆ ਬਚਾਅ
ਕਾਰ ਵਿੱਚ ਉਹ ਇਕੱਲਾ ਸੀ ਤੇ ਜਦ ਉਹ ਰੋਪੜ ਰੋਡ ਨਜ਼ਦੀਕ ਦੁਆਬਾ ਚਿਕਨ ਕਾਰਨਰ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਚਾਲਕ ਵੱਲੋਂ ਬੜੀ ਅਣਗਹਿਲੀ ਨਾਲ ਉਸ ਦੀ ਕਾਰ ਵਿੱਚ ਟੱਕਰ ਮਾਰੀ ਅਤੇ ਵੇਖਦੇ ਹੀ ਵੇਖਦੇ ਉਸ ਕਾਰ ਵਿੱਚੋਂ ਇੱਕ ਹੋਰ ਅਣਪਛਾਤਾ ਵਿਅਕਤੀ ਨਿਕਲਿਆ।
Publish Date: Sun, 19 Apr 2026 01:29 PM (IST)
Updated Date: Sun, 19 Apr 2026 01:31 PM (IST)
ਜਗਤਾਰ ਮਹਿਦੀਪੁਰੀਆ, ਬਲਾਚੌਰ: ਸਭ ਡਿਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਠਠਿਆਲਾ ਬੇਟ ਦੇ ਸਾਬਕਾ ਸਰਪੰਚ ਉੱਪਰ ਅਣਪਛਾਤੇ ਕਾਰ ਚਾਲਕਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਸਰਪੰਚ ਵਲੋਂ ਬੀਤੇ ਦਿਨ ਹੀ ਵਿਧਾਨ ਸਭਾ ਚੋਣਾਂ ਲੜਨ ਬਾਬਤ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਸੀ। ਅੱਗੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਠਠਿਆਲਾ ਬੇਟ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਬਲਾਚੌਰ ਤੋਂ ਪਿੰਡ ਠਠਿਆਲਾ ਬੇਟ ਨੂੰ ਆਪਣੀ ਕਾਰ ਨੰਬਰ ਪੀਬੀ 01 ਐਫ-0261 'ਤੇ ਸਵਾਰ ਹੋ ਕੇ ਜਾ ਰਿਹਾ ਸੀ । ਕਾਰ ਵਿੱਚ ਉਹ ਇਕੱਲਾ ਸੀ ਤੇ ਜਦ ਉਹ ਰੋਪੜ ਰੋਡ ਨਜ਼ਦੀਕ ਦੁਆਬਾ ਚਿਕਨ ਕਾਰਨਰ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਚਾਲਕ ਵੱਲੋਂ ਬੜੀ ਅਣਗਹਿਲੀ ਨਾਲ ਉਸ ਦੀ ਕਾਰ ਵਿੱਚ ਟੱਕਰ ਮਾਰੀ ਅਤੇ ਵੇਖਦੇ ਹੀ ਵੇਖਦੇ ਉਸ ਕਾਰ ਵਿੱਚੋਂ ਇੱਕ ਹੋਰ ਅਣਪਛਾਤਾ ਵਿਅਕਤੀ ਨਿਕਲਿਆ। ਜਿਸ ਵੱਲੋਂ ਉਸਦੀ ਕਾਰ ਦਾ ਕੰਡਕਟਰ ਸਾਈਡ ਤੋਂ ਪਿੱਛੇ ਵਾਲੀ ਤਾਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਇਹ ਸਾਰੇ ਨੌਜਵਾਨ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ ਅਤੇ ਕਾਰ ਵਿੱਚੋਂ ਬਾਹਰ ਨਿਕਲਣ ਲਈ ਉਕਸਾਉਣ ਲੱਗੇ। ਪੀੜਫ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਉਥੋਂ ਆਪਣੀ ਕਾਰ ਕੱਢ ਕੇ ਲੈ ਗਿਆ।