- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਮਿਤੀ 2 ਜੂਨ 2026 ਨੂੰ ਊਸ਼ਾ ਰਾਣੀ ਵਾਸੀ ਪਿੰਡ ਜਾਡਲੀ ਹਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਆਪਣਾ ਬਿਆਨ ਲਿਖਾਇਆ ਸੀ ਕਿ ਮਿਤੀ 29 ਮਈ 2026 ਨੂੰ ਉਸਦੀ 16 ਸਾਲ ਦੀ ਨਾਬਾਲਿਗ ਲੜਕੀ (ਰਾਧਿਕਾ) ਨੂੰ ਉਸ ਦੀ ਗੈਰ ਹਾਜ਼ਰੀ ਵਿਚ ਕੋਈ ਵਿਅਕਤੀ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਐੱਸਐੱਸਪੀ ਤੁਸ਼ਾਰ ਗੁਪਤਾ ਨੇ ਐੱਸਐੱਸਪੀ ਦਫਤਰ ਵਿਖੇ ਕੀਤੀ ਪ੍ਰੈੱਸ ਕਾਨਫਰੇਂਸ 'ਚ ਦੱਸਿਆ ਕਿ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਪੰਕਜ ਸ਼ਰਮਾ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ 16 ਸਾਲ ਦੀ ਲਾਪਤਾ ਨਾਬਾਲਿਗ ਲੜਕੀ ਰਾਧਿਕਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਅਟੈਚੀ ਵਿਚ ਪਾ ਕੇ ਪਿੰਡ ਪੁਰਾਲਗੜ੍ਹ ਨੇੜੇ ਜੰਗਲ ਵਿਚ ਲਿਜਾ ਕੇ ਸਮੇਤ ਅਟੇਚੀ ਸਾੜਨ ਵਾਲੇ ਇਕ ਨੌਜਵਾਨ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਕਾਬੂ ਕੀਤਾ ਨੌਜਵਾਨ ਮ੍ਰਿਤਕਾ ਰਾਧਿਕਾ ਅਤੇ ਉਸਦੀ ਮਾਂ ਉਸ਼ਾ ਰਾਣੀ ਦੇ ਨਾਲ ਉਨ੍ਹਾਂ ਦੇ ਹੀ ਘਰ ਵਿਚ ਰਹਿੰਦਾ ਸੀ। ਐੱਸਐੱਸਪੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ ਗੁਰਪ੍ਰੀਤ ਉਰਫ ਗੋਪਾ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾਡਲੀ ਹਾਲ ਵਾਸੀ ਗੜ੍ਹਸ਼ੰਕਰ ਰੋਡ ਪੀਰਾਂ ਵਾਲੀ ਗਲੀ ਨਵਾਂਸ਼ਹਿਰ ਦੇ ਰੂਪ ਵਿਚ ਹੋਈ ਹੈ।
ਜ਼ਿਕਰਯੋਗ ਹੈ ਕਿ ਮਿਤੀ 2 ਜੂਨ 2026 ਨੂੰ ਊਸ਼ਾ ਰਾਣੀ ਵਾਸੀ ਪਿੰਡ ਜਾਡਲੀ ਹਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਆਪਣਾ ਬਿਆਨ ਲਿਖਾਇਆ ਸੀ ਕਿ ਮਿਤੀ 29 ਮਈ 2026 ਨੂੰ ਉਸਦੀ 16 ਸਾਲ ਦੀ ਨਾਬਾਲਿਗ ਲੜਕੀ (ਰਾਧਿਕਾ) ਨੂੰ ਉਸ ਦੀ ਗੈਰ ਹਾਜ਼ਰੀ ਵਿਚ ਕੋਈ ਵਿਅਕਤੀ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 118 ਮਿਤੀ 02-06-2026 ਜੁਰਮ 137(2), 96 ਬੀਐਨਐੱਸ ਤਹਿਤ ਨਾ ਮਾਲੂਮ ਵਿਅਕਤੀ ਖਿਲਾਫ ਦਰਜ ਕੀਤਾ ਸੀ। ਦੌਰਾਨੇ ਤਫਤੀਸ਼ ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਨੇ ਨਾਬਾਲਿਗ ਲੜਕੀ ਦੀ ਭਾਲ ਕਰਦੇ ਹੋਏ ਸ਼ੱਕੀ ਵਿਅਕਤੀ ਜੋ ਕਿ ਨਾਬਾਲਿਗਾ ਦੀ ਮਾਂ ਉਸ਼ਾ ਰਾਣੀ ਨਾਲ ਪੁਲਿਸ ਨੂੰ ਗੁਮਰਾਹ ਕਰਨ ਲਈ ਪੁਲਿਸ ਥਾਣੇ ਆ ਰਿਹਾ ਸੀ ਨੂੰ ਸ਼ਕ ਦੀ ਬਿਨ੍ਹਾਂ 'ਤੇ ਗੁਰਵਿੰਦਰ ਸਿੰਘ ਉਰਫ ਗੁਰਪ੍ਰੀਤ ਉਰਫ ਗੋਪਾ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾਡਲੀ ਨੂੰ ਕਾਬੂ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ। ਜਿਸਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਮਿਤੀ 29-05-2026 ਨੂੰ ਊਸ਼ਾ ਰਾਣੀ ਦੀ ਨਾਬਾਲਿਗ ਲੜਕੀ ਰਾਧਿਕਾ ਨੂੰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਉਸਦੇ ਕਿਰਾਏ ਦੇ ਘਰ ਵਿਚ ਇਕੱਲੀ ਦੇਖ ਕੇ ਉਸਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ। ਜਿਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਇੱਕ ਅਟੈਚੀ ਵਿਚ ਪਾ ਕੇ ਆਪਣੇ ਮੋਟਰਸਾਇਕਲ ਦੇ ਪਿੱਛੇ ਰੱਖ ਕੇ ਪਿੰਡ ਖੁਰਾਲਗੜ੍ਹ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜੰਗਲ ਵਿਚ ਲਿਜਾ ਕੇ ਅੰਗ ਲਗਾ ਕੇ ਸਾੜ ਦਿੱਤਾ ਹੈ। ਕਥਿਤ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਇੰਸਪੈਕਟਰ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਅਤੇ ਫਾਰੈਂਸਿਕ ਟੀਮ ਖੁਰਾਲਗੜ੍ਹ ਨੇੜੇ ਜੰਗਲ ਵਿੱਚੋਂ ਮ੍ਰਿਤਕ ਨਾਬਾਲਗ ਲੜਕੀ ਰਾਧਿਕਾ ਦੀ ਜਲੀ ਹੋਈ ਲਾਸ਼ ਦਾ ਪਿੰਜਰ ਬ੍ਰਾਮਦ ਕੀਤਾ ਅਤੇ ਮੁਕੱਦਮੇ ਵਿਚ ਜੁਰਮ 103(1), 238, ਬੀਐਨਐੱਸ ਦਾ ਵਾਧਾ ਕਰਦੇ ਹੋਏ ਕਥਿਤ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਜੋ ਕਿ ਦੁਬਈ ’ਚ ਦੋ ਸਾਲ ਰਹਿਣ ਉਪਰੰਤ ਪਰਤ ਕੇ ਆਇਆ ਸੀ। ਉਸ਼ਾ ਰਾਣੀ ਜੋ ਕਿ ਆਪਣੇ ਪਤੀ ਨਾਲ ਪੰਚਾਇਤੀ ਤਲਾਕ ਲੈਣ ਉਪਰੰਤ ਪਹਿਲਾ ਰਾਹੋੰ ਅਤੇ ਹੁਣ ਨਵਾਂਸ਼ਹਿਰ ਰਹਿੰਦਾ ਸੀ। ਉਸ ਨੂੰ ਸ਼ਕ ਸੀ ਕਿ ਨਾਬਾਲਿਗਾ ਰਾਧਿਕਾ ਦਾ ਸਕੂਲ ਦੇ ਕਿਸੇ ਲੜਕੇ ਨਾਲ ਦੋਸਤੀ ਸੀ ਜਿਸ ਕਾਰਨ ਉਹ ਉਸ ਦੇ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਰਾਧਿਕਾ ਨੇ ਕਹਿਣਾ ਨਾ ਮੰਨਣ ਕਾਰਨ ਹੋਈ ਕਹਾਸੁਨੀ ਵਿਚ ਉਸ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਗੁਰਵਿੰਦਰ ਸਿੰਘ ਪੁਲਿਸ ਨੂੰ ਗੁੰਮਰਾਹ ਕਰਨ ਲਈ 10 ਵਜੇ ਤੋਂ ਬਾਅਦ ਨਾਬਾਲਿਗਾ ਦੇ ਘਰੋਂ ਚਲੇ ਜਾਣ ਦੀ ਗੱਲ ਆਖ ਰਿਹਾ ਸੀ। ਜਦੋਂ ਪੁਲਿਸ ਨੇ ਇਸ ਮਾਮਲੇ 'ਚ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਹਿਲਾ ਇਕ ਰਾਧਿਕਾ ਵਾਂਗ ਦਿਸ ਦੀ ਲੜਕੀ ਨੂੰ ਕਿਸੇ ਅਣਪਛਾਤੇ ਨੌਜਵਾਨ ਨਾਲ ਮੋਟਰਸਾਇਕਲ ਤੇ ਜਾਂਦੇ ਵੀ ਦੇਖਿਆ। ਪਰ ਜਦੋਂ ਇਸ ਦੀ ਸਹੀ ਪੜਤਾਲ ਕੀਤੀ ਤਾਂ ਉਹ ਲੜਕੀ ਹੋਰ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਦੇ ਸਮੇਂ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਤਾਂ ਗੁਰਵਿੰਦਰ ਸਿੰਘ ਨੂੰ ਇਕ ਅਟੈਚੀ ਆਪਣੇ ਨਾਲ ਲੈ ਕੇ ਜਾਂਦੇ ਦੇਖਿਆ ਅਤੇ ਪੁੱਛ ਗਿੱਛ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।
ਰਾਧਿਕਾ ਗੁਰਵਿੰਦਰ ਸਿੰਘ ਨਾਲ ਆਪਣੀ ਮਾਂ ਦੇ ਪ੍ਰੇਮ ਸਬੰਧਾਂ ਨੂੰ ਚੰਗਾ ਨਹੀਂ ਸੀ ਸਮਝਦੀ
ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਮੁਲਜ਼ਮ ਨੇ ਦੱਸਿਆ ਕਿ ਉਸ ਦੇ ਕਥਿਤ ਤੌਰ ਤੇ ਮ੍ਰਿਤਕ ਲੜਕੀ ਰਾਧਿਕਾ ਦੀ ਮਾਤਾ ਊਸ਼ਾ ਰਾਣੀ ਨਾਲ ਪ੍ਰੇਮ ਸਬੰਧ ਸਨ। ਜਿਸ ਕਰਕੇ ਉਸ ਦਾ ਉਸ਼ਾ ਰਾਣੀ ਦੇ ਘਰ ਆਉਣਾ ਜਾਣਾ ਸੀ। ਜਿਸ ਨੂੰ ਰਾਧਿਕਾ ਚੰਗਾ ਨਹੀਂ ਸੀ ਸਮਝਦੀ, ਇਸੇ ਗੱਲ ਦੀ ਰੰਜਿਸ਼ ਤਹਿਤ ਗੁਰਵਿੰਦਰ ਸਿੰਘ ਨੇ ਮਿਤੀ 29-05-2026 ਨੂੰ ਸਵੇਰ ਦੇ ਸਮੇਂ ਜਦੋਂ ਊਸ਼ਾ ਰਾਣੀ ਰਾਹੋਂ ਆਪਣੇ ਕੰਮ ਤੇ ਚਲੀ ਗਈ। ਤਾਂ ਉਸ ਦੀ ਗੈਰ ਹਾਜਰੀ ਵਿਚ ਰਾਧਿਕਾ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਇੱਕ ਅਟੈਚੀ ਵਿਚ ਪਾ ਕੇ ਆਪਣੇ ਮੋਟਰਸਾਇਕਲ ਦੇ ਪਿੱਛੇ ਰੱਖ ਪਿੰਡ ਖੁਰਾਲਗੜ੍ਹ ਵਿਖੇ ਜੰਗਲ ਵਿਚ ਲਿਜਾ ਕੇ ਅੱਗ ਲਗਾ ਕੇ ਸਾੜ ਦਿੱਤਾ। ਕਥਿਤ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮ੍ਰਿਤਕਾ ਰਾਧਿਕਾ ਦੇ ਜਲੇ ਹੋਏ ਪਿੰਜਰ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।