ਮਾਮੂਲੀ ਤਕਰਾਰ ਨੇ ਲਿਆ ਖ਼ੂਨੀ ਰੂਪ : ਰਾਜਵੀਰ ਕੌਰ ਨੇ ਵੇਲਣਾ ਮਾਰ ਕੇ ਬੱਬੂ ਰਾਣੀ ਦਾ ਪਾੜਿਆ ਸਿਰ, ਹਾਲਤ ਗੰਭੀਰ
ਪਿੰਡ ਰੱਕੜਾ ਬੇਟ ਵਿਖੇ ਇਕ ਔਰਤ ਨੇ ਵੇਲਣਾ ਮਾਰ ਕੇ ਦੂਜੀ ਔਰਤ ਦਾ ਸਿਰ ਪਾੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਰਾਣੀ ਪਤਨੀ ਰਜਿੰਦਰ ਸਿੰਘ ਵਾਸੀ ਰੱਕੜਾ ਬੇਟ ਨੇ ਦੱਸਿਆ ਕਿ ਉਹ ਕਰੀਬ ਤਿੰਨ-ਚਾਰ ਸਾਲ ਤੋਂ ਸਤਨਾਮ ਸਿੰਘ ਦੇ ਘਰ ਪਿੰਡ ਰੱਕੜਾ ਬੇਟ ਰੋਟੀ ਬਣਾਉਂਦੀ ਹੈ।
Publish Date: Sun, 19 Apr 2026 04:23 PM (IST)
Updated Date: Sun, 19 Apr 2026 04:28 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ। ਪਿੰਡ ਰੱਕੜਾ ਬੇਟ ਵਿਖੇ ਇਕ ਔਰਤ ਨੇ ਵੇਲਣਾ ਮਾਰ ਕੇ ਦੂਜੀ ਔਰਤ ਦਾ ਸਿਰ ਪਾੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਰਾਣੀ ਪਤਨੀ ਰਜਿੰਦਰ ਸਿੰਘ ਵਾਸੀ ਰੱਕੜਾ ਬੇਟ ਨੇ ਦੱਸਿਆ ਕਿ ਉਹ ਕਰੀਬ ਤਿੰਨ-ਚਾਰ ਸਾਲ ਤੋਂ ਸਤਨਾਮ ਸਿੰਘ ਦੇ ਘਰ ਰੋਟੀ ਬਣਾਉਂਦੀ ਹੈ।
ਜਿਨ੍ਹਾਂ ਦੀ ਰਿਹਾਇਸ਼ ਜੀਟੀ ਰੋਡ ’ਤੇ ਰਮਨ ਢਾਬੇ ਦੇ ਉੱਪਰ ਬਣੀ ਹੋਈ ਹੈ। ਉੁਹ ਰੋਜ਼ਾਨਾ ਦੀ ਤਰ੍ਹਾਂ ਸਤਨਾਮ ਸਿੰਘ ਦੇ ਘਰ ਰੋਟੀ ਬਣਾਉਣ ਦਾ ਕੰਮ ਕਰ ਰਹੀ ਸੀ ਤਾਂ ਰਸੋਈ ਵਿਚ ਰਾਜਵੀਰ ਕੌਰ ਪਤਨੀ ਭੁਪਿੰਦਰ ਸਿੰਘ ਆਈ ਜੋ ਕਿ ਉਸੇ ਰਸੋਈ ਵਿਚ ਆਪਣਾ ਖਾਣਾ ਵੱਖ ਤੋਂ ਬਣਾਉਣ ਲੱਗੀ। ਰਾਜਵੀਰ ਕੌਰ ਨੇ ਬੱਬੂ ਰਾਣੀ ਵੱਲੋਂ ਰੱਖਿਆ ਹੋਇਆ ਕੁੱਕਰ ਸਾਇਡ ’ਤੇ ਰੱਖ ਦਿੱਤਾ ਅਤੇ ਕੁੱਕਰ ਉੱਪਰ ਹੋਰ ਵੀ ਸਮਾਨ ਰੱਖ ਦਿੱਤਾ।
ਬੱਬੂ ਨੇ ਰਾਜਵੀਰ ਨੂੰ ਕਿਹਾ ਕਿ ਵਿਸਾਖੀ ਦੇ ਦਿਨ ਹਨ, ਤੁਸੀਂ ਕੁੱਕਰ ਨੂੰ ਢੱਕ ਦਿਓ। ਤਾਂ ਇੰਨੀ ਗਲ ਕਹਿਣ ’ਤੇ ਹੀ ਰਾਜਵੀਰ ਨੇ ਰਸੋਈ ਵਿਚ ਪਿਆ ਰੋਟੀ ਬਣਾਉਣ ਵਾਲਾ ਵੇਲਣਾ ਚੁੱਕ ਕੇ ਬੱਬੂ ਰਾਣੀ ਦੇ ਸਿਰ ਵਿਚ ਮਾਰਿਆ ਤਾਂ ਉਹ ਲਹੂ ਲਹਾਣ ਹੋ ਗਈ। ਉੱਥੇ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਾਇਆ। ਪੁਲਿਸ ਵੱਲੋਂ ਪੀੜਤ ਬੱਬੂ ਰਾਣੀ ਦੇ ਬਿਆਨ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।