ਬਿਸਤ ਦੁਆਬ ਨਹਿਰ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ; ਰੱਸੀ ਟੁੱਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ
ਜ਼ਿਕਰਯੋਗ ਹੈ ਕਿ ਨਹਿਰ ਵਿਚ ਨਹਾਉਣ ਤੋਂ ਪਹਿਲਾ ਬੱਚੇ ਨੇ ਉਸ ਨੇ ਇੱਕ ਦਰਖਤ ਨਾਲ ਰੱਸੀ ਬੰਨੀ ਹੋਈ ਸੀ। ਜਿਸ ਨੂੰ ਫੜ ਕੇ ਉਹ ਨਹਿਰ ਵਿਚ ਨਹਾ ਰਿਹਾ ਸੀ ਕਿ ਅਚਾਨਕ ਰੱਸੀ ਪੱਥਰ ਨਾਲ ਘਸ ਕੇ ਟੁੱਟ ਗਈ। ਜਿਸ ਕਾਰਨ ਜੌਰਜ ਨਹਿਰ ਦੇ ਪਾਣੀ ਵਿਚ ਰੁੜ੍ਹ ਗਏ।
Publish Date: Fri, 13 Mar 2026 09:45 AM (IST)
Updated Date: Fri, 13 Mar 2026 09:47 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਰੈਲਮਾਜਰਾ ਅੱਡੇ ਦੇ ਨਜ਼ਦੀਕ ਬਿਸਤ ਦੁਆਬ ਨਹਿਰ ਵਿਚ ਨਹਾਉਣ ਗਏ ਇਕ 12 ਸਾਲ ਦੇ ਬੱਚੇ ਦੇ ਪਾਣੀ ਵਿਚ ਰੁੜ੍ਣ ਅਤੇ ਡੁੱਬ ਕੇ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜੌਰਜ ਪੁੱਤਰ ਸੁਖਵਿੰਦਰ ਵਾਸੀ ਪ੍ਰੇਮ ਨਗਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਨਹਿਰ ਵਿਚ ਨਹਾਉਣ ਤੋਂ ਪਹਿਲਾ ਬੱਚੇ ਨੇ ਉਸ ਨੇ ਇੱਕ ਦਰਖਤ ਨਾਲ ਰੱਸੀ ਬੰਨੀ ਹੋਈ ਸੀ। ਜਿਸ ਨੂੰ ਫੜ ਕੇ ਉਹ ਨਹਿਰ ਵਿਚ ਨਹਾ ਰਿਹਾ ਸੀ ਕਿ ਅਚਾਨਕ ਰੱਸੀ ਪੱਥਰ ਨਾਲ ਘਸ ਕੇ ਟੁੱਟ ਗਈ। ਜਿਸ ਕਾਰਨ ਜੌਰਜ ਨਹਿਰ ਦੇ ਪਾਣੀ ਵਿਚ ਰੁੜ੍ਹ ਗਏ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੇ ਪੁਲਿਸ ਚੌਕੀ ਆਸਰੋਂ ਦੇ ਇੰਚਾਰਜ ਏਐੱਸਆਈ ਸੰਦੀਪ ਸ਼ਰਮਾ ਨੇ ਦੱਸਿਆ ਕਿ 6 ਗੋਤਾਖੋਰ ਦੀ ਮਦਦ ਨਾਲ ਸਖਤ ਮਿਹਨਤ ਕਰਕੇ ਬੱਚੇ ਜੌਰਜ ਨੂੰ ਲਗਪਗ ਦੋ ਕਿਲੋਮੀਟਰ ਤੱਕ ਲੱਭਿਆ ਪਰ ਪਾਣੀ ਵਿਚ ਡੁੱਬਣ ਕਾਰਨ ਜੌਰਜ ਦੀ ਮੌਤ ਹੋ ਚੁੱਕੀ ਹੈ। ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਬੱਚੇ ਦਾ ਪਰਿਵਾਰ ਪ੍ਰੇਮ ਨਗਰ ’ਚ ਰਹਿ ਰਿਹਾ ਹੈ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਪੁਲਿਸ ਨੇ ਮਾਪਿਆਂ ਦੇ ਬਿਆਨ ’ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।