ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਔਰਤ ਦੀ ਮੌਤ
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮਹਿਲਾ ਦੀ ਮੌਤ
Publish Date: Sat, 25 Apr 2026 07:22 PM (IST)
Updated Date: Sat, 25 Apr 2026 07:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਗਿੱਦੜਬਾਹਾ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸਵਰਨਜੀਤ ਸਿੰਘ ਵਾਸੀ ਥੇਹੜੀ ਨੇ ਦੱਸਿਆ ਕਿ ਕਣਕ ਦਾ ਸੀਜ਼ਨ ਹੋਣ ਕਾਰਨ ਉਹ, ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਅਤੇ ਉਨ੍ਹਾਂ ਦੀ ਭਰਜਾਈ ਪਾਲੋ ਕੌਰ ਪਤਨੀ ਮੁਖਤਿਆਰ ਰਾਮ ਵਾਸੀ ਥੇਹੜੀ, ਅਨਾਜ ਮੰਡੀ ਗਿੱਦੜਬਾਹਾ ਵਿੱਚ ਮਜ਼ਦੂਰੀ ਲਈ ਜਾਂਦੇ ਹਾਂ। 23-04-2026 ਨੂੰ ਜਦੋਂ ਉਹ, ਮਾਤਾ ਮਹਿੰਦਰ ਕੌਰ ਅਤੇ ਭਰਜਾਈ ਪਾਲੋ ਕੌਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਥੇਹੜੀ ਨੂੰ ਵਾਪਸ ਆ ਰਹੇ ਸੀ, ਤਾਂ ਸ਼ਾਮ ਕਰੀਬ ਪੌਣੇ ਸੱਤ ਵਜੇ ਜਦੋਂ ਉਹ ਮਾਰਕਫੈੱਡ ਮਲੋਟ-ਬਠਿੰਡਾ ਰੋਡ ਚੌਰਸਤਾ, ਪਿੰਡ ਹੁਸਨਰ ਕੋਲ ਪਹੁੰਚੇ ਤਾਂ ਬੁਰਜਾਵਾਲਾ ਸਾਈਡ ਤੋਂ ਇੱਕ ਰਿਕਸ਼ਾ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ ਨੇ ਬਿਨਾਂ ਸੱਜੇ-ਖੱਬੇ ਦੇਖੇ ਲਾਪ੍ਰਵਾਹੀ ਨਾਲ ਰਿਕਸ਼ਾ ਉਸ ਦੇ ਮੋਟਰਸਾਈਕਲ ਵਿੱਚ ਮਾਰ ਦਿੱਤਾ। ਇਸ ਕਾਰਨ ਅਸੀਂ ਤਿੰਨੋਂ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਏ। ਇਸੇ ਦੌਰਾਨ ਮਲੋਟ ਸਾਈਡ ਤੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਆਪਣੀ ਗੱਡੀ ਉਸ ਦੀ ਭਰਜਾਈ ਦੇ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।