ਖਰੀਦ ਕੇਂਦਰ ਵੱਟੂ ਤੇ ਸੱਕਾਵਾਂਲੀ ’ਚ ਖ਼ਰੀਦ ਸ਼ੁਰੂ ਕਰਵਾਈ
ਖਰੀਦ ਕੇਂਦਰ ਵੱਟੂ ਤੇ ਸੱਕਾਵਾਂਲੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਈ
Publish Date: Fri, 17 Apr 2026 05:15 PM (IST)
Updated Date: Fri, 17 Apr 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਖਰੀਦ ਕੇਂਦਰ ਵੱਟੂ ਤੇ ਖਰੀਦ ਕੇਂਦਰ ਸੱਕਾਵਾਂਲੀ ’ਚ ਵੀਰਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜਗਸੀਰ ਕੁਮਾਰ ਚਰਨਾ ਜ਼ਿਲ੍ਹਾ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਅਜੇ ਗਰਗ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ ਮੰਡੀ ਬਰੀਵਾਲਾ ਨੇ ਖੇਤ ਰਾਮ ਰਿਖੀ ਰਾਮ ਫਰਮ ਤੇ ਕਿਸਾਨ ਰਣਜੀਤ ਸਿੰਘ ਦੀ ਕਣਕ ਦੀ ਬੋਲੀ ਲਗਾਈ ਗਈ। ਇਸ ਮੌਕੇ ਟਰੇਡ ਯੂਨੀਅਨ ਬਰੀਵਾਲਾ ਦੇ ਪ੍ਰਧਾਨ ਰਜਨੀਸ਼ ਕੁਮਾਰ ਗੋਇਲ, ਜਸਕਰਨ ਸਿੰਘ ਸਰਪੰਚ ਵੱਟੂ, ਰਜਨੀਸ਼ ਗੋਇਲ, ਮਨੋਜ ਕੁਮਾਰ, ਕੁਲਦੀਪ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਪ੍ਰਧਾਨ, ਅੰਗਰੇਜ਼ ਸਿੰਘ ਤੇ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਪਨਸਪ ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਮੰਡੀ ਸੁਪਰਵਾਇਜ਼ਰ, ਜਤਿੰਦਰ ਕੁਮਾਰ ਜੌਨੀ ਤੋਂ ਇਲਾਵਾ ਕਈ ਆੜ੍ਹਤੀਏ ਤੇ ਕਿਸਾਨ ਮੌਜੂਦ ਸਨ।