ਵਾਲਮੀਕਿ ਸਮਾਜ ਦੇ ਨਵੇਂ ਚੌਧਰੀ ਵਜੋਂ ਵਿੱਕੀ ਚੌਧਰੀ ਦੀ ਤਾਜਪੋਸ਼ੀ
ਸ੍ਰੀ ਮੁਕਤਸਰ ਸਾਹਿਬ ਵਿਖੇ ਵਾਲਮੀਕਿ ਸਮਾਜ ਦੇ ਨਵੇਂ ਚੌਧਰੀ ਵਜੋਂ ਵਿੱਕੀ ਚੌਧਰੀ ਦੀ ਤਾਜਪੋਸ਼ੀ
Publish Date: Mon, 04 May 2026 04:10 PM (IST)
Updated Date: Mon, 04 May 2026 04:11 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਦੇ ਮੁਕਤੀਸਰ ਗੈਸਟ ਹਾਊਸ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵਾਲਮੀਕਿ ਸਮਾਜ ਵੱਲੋਂ ਵਿੱਕੀ ਚੌਧਰੀ (ਵਿੱਕੀ ਸਹਿਰਾ) ਨੂੰ ਸਮਾਜ ਦਾ ਨਵਾਂ ਚੌਧਰੀ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਸਮਾਜ ਦੇ ਪ੍ਰਤੀਨਿਧੀਆਂ ਅਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ, ਜਿਸ ਵਿੱਚ 1000 ਦੇ ਕਰੀਬ ਵਿਅਕਤੀ ਮੌਜੂਦ ਸਨ। ਇਸ ਪ੍ਰੋਗਰਾਮ ਦੀ ਸ਼ਾਨ ਵਧਾਉਣ ਲਈ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਬਲਜਿੰਦਰ ਸਿੰਘ (ਬਿੰਦਾ) ਸਮਾਜ ਸੇਵੀ, ਹਰਪਾਲ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਹਰਬਿਲਾਸ ਯੂਥ ਆਗੂ ਸ਼ੋ੍ਮਣੀ ਅਕਾਲੀ ਦਲ ਸ਼ਾਮਲ ਸਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਮੰਡੀਆਂ ਤੋਂ ਆਏ ਹੋਰਨਾਂ ਚੌਧਰੀਆਂ ਅਤੇ ਪ੍ਰਧਾਨਾਂ ਨੇ ਵੀ ਇਸ ਮੌਕੇ ਪਹੁੰਚ ਕੇ ਵਿੱਕੀ ਚੌਧਰੀ ਨੂੰ ਆਪਣਾ ਸਮਰਥਨ ਦਿੱਤਾ। ਸਮਾਗਮ ਦੌਰਾਨ ਸਮਾਜ ਨੂੰ ਨਵੀਂ ਸੇਧ ਦੇਣ ਅਤੇ ਕਲਿਆਣਕਾਰੀ ਕਾਰਜਾਂ ਲਈ ਕਈ ਅਹਿਮ ਸੰਦੇਸ਼ ਜਿਵੇਂ ਡਾ. ਅੰਬੇਦਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣਾ। ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਪਾਖੰਡਵਾਦ ਦਾ ਵਿਰੋਧ ਕਰਨਾ। ਸਮਾਜ ਦੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਹਰ ਸੰਭਵ ਮਦਦ ਕਰਨਾ। ਮਹਾਨ ਪੁਰਸ਼ਾਂ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਆਦਿ ਸੰਦੇਸ਼ ਦਿੱਤੇ ਗਏ। ਇਸ ਦੌਰਾਨ ਵਿਜੈ ਕਮਾਰ ਕਲੋਸੀਆ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੌਰਾਨ ਸਮਾਜ ਦੀ ਮਜ਼ਬੂਤੀ ਲਈ ਨਵੀਂ ਟੀਮ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿੱਚ ਨੰਦ ਲਾਲ ਚੌਧਰੀ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ। ਸ੍ਰੀ ਪੱਪੂ ਰਾਮ ਨੂੰ ਪ੍ਰਧਾਨ, ਹਰਬੰਸ ਕੁਮਾਰ ਨੂੰ ਵਾਈਸ ਪ੍ਰਧਾਨ, ਅਸ਼ੋਕ ਕੁਮਾਰ ਸੈਕਟਰੀ, ਚੌਧਰੀ ਵਿੱਕੀ ਨੂੰ ਖਜਾਨਚੀ, ਸਤੀਸ਼ ਕੁਮਾਰ ਮੁੱਖ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਬਾਘਾ ਪੁਰਾਣਾ, ਗੁਰੂ ਹਰਸਹਾਏ, ਫਾਜ਼ਿਲਕਾ, ਮੰਡੀ ਬਰੀਵਾਲਾ, ਮੱਲਾਵਾਲਾ, ਗਿੱਦੜਬਾਹਾ, ਲੰਬੀ ਆਦਿ ਸਮੇਤ ਕਈ ਹੋਰ ਖੇਤਰਾਂ ਦੀਆਂ ਟੀਮਾਂ ਵੀ ਮੌਜੂਦ ਸਨ।