ਬਿਜਲੀ ਕੱਟਾਂ ਤੋਂ ਲੋਕ ਦੁਖੀ ਸਪਲਾਈ ਨਿਰਵਿਘਨ ਦਿੱਤੀ ਜਾਵੇ : ਬਾਂਮ
ਬਿਜਲੀ ਕੱਟਾਂ ਤੋਂ ਲੋਕ ਦੁਖੀ ਸਪਲਾਈ ਨਿਰਵਿਘਨ ਦਿੱਤੀ ਜਾਵੇ : ਬਾਂਮ
Publish Date: Fri, 01 May 2026 04:26 PM (IST)
Updated Date: Fri, 01 May 2026 04:29 PM (IST)

ਜਤਿੰਦਰ ਸਿੰਘ ਭੰਵਰਾ. ਰਿਪੋਰਟਰ ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਰਜਿ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਦੱਸਿਆ ਕਿ ਕੋਆਪ੍ਰੇਟਿਵ ਸੁਸਾਇਟੀਆਂ ਤੋਂ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਜੋ ਹੱਦ ਕਰਜ਼ਾ ਦਿੱਤਾ ਜਾਂਦਾ ਸੀ ਉਸ ਨੂੰ ਫਸਲਾਂ ਦੇ ਵਧੇ ਖਰਚਿਆਂ ਨੂੰ ਲੈ ਕੇ ਹੱਦ ਕਰਜੇ ’ਚ ਵਾਧਾ ਕੀਤਾ ਗਿਆ ਹੈ ਜਿਸ ਦਾ ਕੋਆਪ੍ਰੇਟਿਵ ਬੈਂਕ ਕਰਮਚਾਰੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬੈਂਕ ਵੱਲੋਂ ਇਸ ਹੱਦ ਕਰਜੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸਦੇ ਚੱਲਦੇ ਕਿਸਾਨ ਜੋ ਪੈਸਾ ਭਰ ਰਹੇ ਹਨ ਜਿਨਾਂ ਟਾਇਮ ਬੈਂਕ ਪਾਲਿਸੀ ਲਾਗੂ ਨਹੀਂ ਕਰਦਾ ਉਹ ਵਾਪਸ ਨਹੀਂ ਆਉਣਾ ਤੇ ਨਾ ਹੀ ਖਾਦ ਵਗ਼ੈਰਾ ਮਿਲਣੀ ਹੈ ਜਿਨ੍ਹਾਂ ਕਿਸਾਨਾਂ ਨੇ ਇਸ ਡਰ ਤੋਂ ਕਰਜ਼ਾ ਵਾਪਿਸ ਨਾ ਕੀਤਾ ਪੈਸਾ ਹੋਰ ਪਾਸੇ ਖਰਚ ਹੋ ਗਿਆ ਤਾਂ ਕਿਸਾਨ ਡਿਫਾਲਟਰ ਹੋ ਜਾਵੇਗਾ ਜੇਕਰ ਇਹ ਫੈਸਲਾ ਦੇਰ ਨਾਲ ਹੁੰਦਾ ਹੈ ਤਾਂ ਖਾਦ ਦਾ ਵੀ ਵੱਡਾ ਸੰਕਟ ਆਵੇਗਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਖੱਜਲ ਹੋਣ ਤੋਂ ਬਚਾਇਆ ਜਾਵੇ। ਘਰਾਂ ਵਾਲੀ ਬਿਜਲੀ ਸਪਲਾਈ ’ਚ ਜੋ ਲਗਾਤਾਰ ਕੱਟ ਲੱਗ ਰਹੇ ਲੋਕ ਡਾਹਢੇ ਪਰੇਸ਼ਾਨ ਹਨ ਸਪਲਾਈ ਲਗਾਤਾਰ 24 ਘੰਟੇ ਦਿੱਤੀ ਜਾਵੇ। ਨੁਕਸ ਪੈਣ ਤੇ ਜਲਦੀ ਠੀਕ ਕਰਕੇ ਸਪਲਾਈ ਚਾਲੂ ਕਰਨ ਦਾ ਪ੍ਰਬੰਧ ਕੀਤਾ ਜਾਵੇ। ਖੇਤਾਂ ਦੀਆਂ ਮੋਟਰਾਂ ਵਾਲੀਆਂ ਲਾਈਨਾਂ ਦੀਆਂ ਜੋ ਤਾਰਾਂ ਢਿੱਲੀਆਂ ਜਾ ਟਰਾਂਸਫਾਰਮਰ ਬਦਲਣ ਵਾਲੇ ਹਨ ਉਨਾਂ ਦਾ ਤੁਰੰਤ ਹੱਲ ਕੀਤਾ ਜਾਵੇ। ਮੀਟਿੰਗ ’ਚ ਕਿਸਾਨਾਂ ਨੇ ਮੰਗ ਕੀਤੀ ਜ਼ਿਲ੍ਹੇ ਦੇ ਜਿਨਾਂ ਪਿੰਡਾਂ ’ਚ ਝੋਨੇ ਦੀ ਫਸਲ ਅਗੇਤੀ ਲਾਉਣ ਦੀ ਛੋਟ ਮਿਲੀ ਹੈ ਉਨਾਂ ਪਿੰਡਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸਕੱਤਰ ਜਨਰਲ ਗੁਰਤੇਜ ਸਿੰਘ ਉਦੇਕਰਨ, ਜ਼ਿਲ੍ਹਾ ਖਜ਼ਾਨਚੀ ਸੁਰਜੀਤ ਸਿੰਘ ਰੁਪਾਣਾ, ਮੀਤ ਪ੍ਰਧਾਨ ਅਵਤਾਰ ਸਿੰਘ ਫੂਲੇਵਾਲਾ, ਜ਼ਿਲ੍ਹਾ ਆਗੂ ਜਸਵੰਤ ਸਿੰਘ ਕੋਟਲੀ ਸੰਘਰ, ਜ਼ਿਲ੍ਹਾ ਆਗੂ ਦਵਿੰਦਰ ਸਿੰਘ ਭੰਗੇਵਾਲਾ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਦਿਲਜੀਤ ਸਿੰਘ ਅਕਾਲਗੜ੍ਹ, ਬਿੰਦਰ ਸਿੰਘ ਫੂਲੇਵਾਲਾ, ਸਾਂਝਾ ਰਾਮ, ਬੱਚਿਤਰ ਸਿੰਘ ਭਗਵਾਨਪੁਰਾ, ਦਰਸ਼ਨ ਸਿੰਘ, ਸ਼ਵਿੰਦਰ ਸਿੰਘ ਰੁਪਾਣਾ, ਕਿਰਪਾਲ ਸਿੰਘ ਵੱਟੂ, ਜੋਗਿੰਦਰ ਸਿੰਘ, ਕੁਲਵੀਰ ਸਿੰਘ ਫੂਲੇਵਾਲਾ, ਗੁਰਪ੍ਰੀਤ ਸਿੰਘ ਗੰਧੜ, ਪੂਰਨ ਸਿੰਘ ਡੱਬਵਾਲੀ ਢਾਬ, ਅਮਰਜੀਤ ਸਿੰਘ ਧਿਗਾਣਾ, ਗੁਰਦੇਵ ਸਿੰਘ ਡੱਬਵਾਲੀ ਢਾਬ, ਸੁਰਿੰਦਰ ਸਿੰਘ, ਯੁਧਵੀਰ ਸਿੰਘ, ਲੱਖਾ ਸਿੰਘ ਥਰਾਜਵਾਲਾ, ਹਰਭਜਨ ਸਿੰਘ ਥਰਾਜਵਾਲਾ, ਸ਼ਮਿੰਦਰ ਸਿੰਘ ਥਰਾਜਵਾਲਾ, ਦਰਸ਼ਨ ਸਿੰਘ, ਹੁਕਮਜੀਤ ਸਿੰਘ ਚੱਕ ਮੋਤਲੇ ਵਾਲਾ, ਚਮਕੌਰ ਸਿੰਘ, ਸ਼ਮਸ਼ੇਰ ਸਿੰਘ ਅਕਾਲਗੜ੍ਹ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਸਾਹਿਬ ਸਿੰਘ ਸਰਾਵਾਂ ਬੋਦਲਾ, ਗੁਰਜੀਤ ਸਿੰਘ, ਹਰਪਾਲ ਸਿੰਘ ਅਬੁੱਲ ਖੁਰਾਣਾ, ਦਰਸ਼ਨ ਸਿੰਘ, ਜਲੌਰ ਸਿੰਘ, ਜਰਨੈਲ ਸਿੰਘ ਚੌਂਤਰਾ, ਸੁਰਜੀਤ ਸਿੰਘ ਕੋਟਲੀ ਦੇਵਨ, ਗੁਰਚਰਨ ਸਿੰਘ ਬਾਂਮ, ਹਰਜੀਤ ਸਿੰਘ ਬਾਂਮ, ਹਰਜਿੰਦਰ ਸਿੰਘ, ਸੰਦੀਪ ਸਿੰਘ ਕਰਨੀਵਾਲਾ, ਚਰਨਜੀਤ ਸਿੰਘ, ਬਲਕਰਨ ਸਿੰਘ, ਨਿਰਵੈਲ ਸਿੰਘ ਫੱਤਣਵਾਲਾ ਸਮੇਤ ਹੋਰ ਕਿਸਾਨ ਮੌਜੂਦ ਸਨ।