ਗਿੱਦੜਬਾਹਾ-ਮੁਕਤਸਰ ਰੋਡ 'ਤੇ ਦੋ ਕਾਰਾਂ ਦੀ ਭਿਆਨਕ ਟੱਕਰ: ਇੱਕ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਸੈਮ ਸਿੱਧੂ ਨੇ ਦੱਸਿਆ ਕਿ ਹਸਪਤਾਲ਼ ਆਉਣ ਤੋਂ ਪਹਿਲਾਂ ਬੂਟਾ ਸਿੰਘ ਦੀ ਮੌਤ ਹੋ ਚੁੱਕੀ ਸੀ, ਜਦਕਿ ਪਵਨ ਕੁਮਾਰ ਗੰਭੀਰ ਜ਼ਖਮੀ ਸੀ, ਜਿਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਫੋਕਸਵੇਗੰਨ ਜੈਟਾ ਕਾਰ ਸਵਾਰ ਮਹਿਕਪ੍ਰੀਤ ਸਿੰਘ ਵਾਸੀ ਹੁਸਨਰ ਨੂੰ ਮਾਮੂਲੀ ਸੱਟ ਲੱਗੀ ਹੈ।
Publish Date: Sun, 01 Mar 2026 04:46 PM (IST)
Updated Date: Sun, 01 Mar 2026 04:51 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਮੁਕਤਸਰ ਰੋਡ 'ਤੇ ਮਧੀਰ ਫੋਕਲ ਪੁਆਇੰਟ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੈਗਨਾਰ ਕਾਰ ਨੰਬਰ ਡੀ ਐਲ 9ਸੀ ਡੀ 9403 ਰਾਹੀਂ ਬੂਟਾ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਪਵਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀਆਨ ਗਿੱਦੜਬਾਹਾ ਮੁਕਤਸਰ ਤੋਂ ਗਿੱਦੜਬਾਹਾ ਵੱਲ ਆ ਰਹੇ ਸਨ ਤਾਂ ਮਧੀਰ ਫੋਕਲ ਪੁਆਇੰਟ ਨਜ਼ਦੀਕ ਸਾਹਮਣੇ ਤੋਂ ਆ ਰਹੀ ਫੋਕਸਵੇਗੰਨ ਜੈਟਾ ਕਾਰ ਨੰਬਰੀ ਪੀਬੀ65 ਡਬਲਯੂ 3605 ਜਿਸ ਨੂੰ ਮਹਿਕਪ੍ਰੀਤ ਸਿੰਘ ਵਾਸੀ ਹੁਸਨਰ ਚਲਾ ਰਿਹਾ ਸੀ ਦੀ ਵੈਗਨਾਰ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਗਨਾਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਬੂਟਾ ਸਿੰਘ ਅਤੇ ਪਵਨ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਕੰਟਰੋਲ ਨੰਬਰ 112 ਦੇ ਮੁਲਾਜ਼ਮਾਂ ਮਨਿੰਦਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਸੈਮ ਸਿੱਧੂ ਨੇ ਦੱਸਿਆ ਕਿ ਹਸਪਤਾਲ਼ ਆਉਣ ਤੋਂ ਪਹਿਲਾਂ ਬੂਟਾ ਸਿੰਘ ਦੀ ਮੌਤ ਹੋ ਚੁੱਕੀ ਸੀ, ਜਦਕਿ ਪਵਨ ਕੁਮਾਰ ਗੰਭੀਰ ਜ਼ਖਮੀ ਸੀ, ਜਿਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਫੋਕਸਵੇਗੰਨ ਜੈਟਾ ਕਾਰ ਸਵਾਰ ਮਹਿਕਪ੍ਰੀਤ ਸਿੰਘ ਵਾਸੀ ਹੁਸਨਰ ਨੂੰ ਮਾਮੂਲੀ ਸੱਟ ਲੱਗੀ ਹੈ।