ਡੀਏਵੀ ਐਡਵਰਡ ਗੰਜ ਸਕੂਲ ਦੇ ਵਿਦਿਆਰਥੀਆਂ ਨੇ ਕੈਂਪ ’ਚ ਲਿਆ ਹਿੱਸਾ
ਡੀਏਵੀ ਐਡਵਰਡ ਗੰਜ ਸਕੂਲ ਦੇ ਵਿਦਿਆਰਥੀਆਂ ਨੇ ਸਲਾਨਾ ਕੈਂਪ ’ਚ ਲਿਆ ਹਿੱਸਾ
Publish Date: Tue, 21 Apr 2026 05:17 PM (IST)
Updated Date: Tue, 21 Apr 2026 05:19 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੇ ਐਨਸੀਸੀ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਤੋਂ ਪ੍ਰੇਰਿਤ ਹੋ ਕੇ 6 ਪੰਜਾਬ ਬਟਾਲੀਅਨ ਮਲੋਟ ਦੇ ਕਮਾਂਡਿੰਗ ਅਫਸਰ ਕਰਨਲ ਰਣਵੀਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਕੈਂਪ ’ਚ ਹਿੱਸਾ ਲਿਆ। ਇਸ ਮੌਕੇ ਐਨਸੀਸੀ ਏਐਨਓ ਮਨਪ੍ਰੀਤ ਕੌਰ ਨੇ ਦੱਸਿਆ ਕਿ ਕੈਡਿਟਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ’ਚ ਪਾਇਲਟ ਡ੍ਰਿਲ, ਗਾਰਡ ਆਫ਼ ਆਨਰ, ਫਾਇਰਿੰਗ, ਗਰੁੱਪ ਡਾਂਸ, ਬੈਲੇ ਪ੍ਰਦਰਸ਼ਨ, ਗਰੁੱਪ ਸੌਂਗ, ਕੰਡਕਟਿੰਗ, ਬਹਿਸ, ਟੇਬਲ ਡ੍ਰਿਲ, ਟੱਗ-ਆਫ-ਵਾਰ, ਖੋ-ਖੋ, ਡ੍ਰਿਲ ਮੁਕਾਬਲਾ, ਰੁਕਾਵਟ ਸਿਖਲਾਈ, ਫਾਇਰਿੰਗ, ਖੇਡਾਂ, ਵੱਖ-ਵੱਖ ਵਿਸ਼ਿਆਂ ਤੇ ਲੈਕਚਰ, ਗਾਇਨ ਤੇ ਡਾਂਸ ਸ਼ਾਮਲ ਸਨ। ਇਸ ਮੌਕੇ ਵਿਦਿਆਰਥੀਆਂ ਨੂੰ 40 ਸੋਨੇ ਦੇ ਤਗਮੇ, 7 ਚਾਂਦੀ ਦੇ ਤਗਮੇ ਅਤੇ 4 ਕਾਂਸੀ ਦੇ ਤਗਮੇ ਪ੍ਰਾਪਤ ਹੋਏ। ਸਕੂਲ ਪਹੁੰਚਣ ਤੇ, ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕੈਡਿਟਾਂ ਤੇ ਏਐਨਓ ਮਨਪ੍ਰੀਤ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਨਸੀਸੀ ਦੇ ਅਜਿਹੇ ਯਤਨ ਨੌਜਵਾਨਾਂ ’ਚ ਦੇਸ਼ ਭਗਤੀ ਪੈਦਾ ਕਰਦੇ ਹਨ ਤੇ ਉਨ੍ਹਾਂ ਲਈ ਮਾਰਗਦਰਸ਼ਕ ਸ਼ਕਤੀ ਦਾ ਕੰਮ ਵੀ ਕਰਦੇ ਹਨ। ਐਨਸੀਸੀ ਨੌਜਵਾਨਾਂ ’ਚ ਅਨੁਸ਼ਾਸਨ, ਲੀਡਰਸ਼ਿਪ, ਹਿੰਮਤ ਤੇ ਰਚਨਾਤਮਕਤਾ ਪੈਦਾ ਕਰਦਾ ਹੈ ਜਿਸ ਨਾਲ ਉਹ ਜ਼ਿੰਦਗੀ ਤੇ ਸਮਾਜ ’ਚ ਚੁਣੌਤੀਆਂ ਦਾ ਸਾਹਸ ਨਾਲ ਸਾਹਮਣਾ ਕਰਨ ਤੇ ਹੱਲ ਕਰਨ ਦੇ ਯੋਗ ਬਣਦੇ ਹਨ।