10ਵੀਂ ਦੇ ਨਤੀਜੇ ’ਚ ਬਾਬਾ ਫਰੀਦ ਸਕੂਲ ਦੇ ਬੱਚੇ ਚਮਕੇ
ਬਾਬਾ ਫਰੀਦ ਸਕੂਲ ਛੱਤਿਆਣਾ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜੇ ’ਚ ਮਾਰੀਆਂ ਮੱਲਾਂ
Publish Date: Tue, 12 May 2026 05:08 PM (IST)
Updated Date: Tue, 12 May 2026 05:09 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦਾ 10ਵੀੰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਪਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਵਿਦਿਆਰਥਣ ਹਰਮੀਨ ਕੌਰ ਪੁੱਤਰ ਰਣਜੀਤ ਸਿੰਘ ਨੇ 650 ਵਿਚੋਂ 631 ਅੰਕ ਹਾਸਲ ਕਰਕੇ ਜਿਲ੍ਹੇ ਭਰ ’ਚੋਂ ਪਹਿਲਾ ਸਥਾਨ ਤੇ ਪੰਜਾਬ ’ਚੋਂ 14ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂਕਿ ਇਸੇ ਸਕੂਲ ਦੀ ਵਿਦਿਆਰਥਣ ਰਸਪਿੰਦਰ ਕੌਰ ਪੁੱਤਰੀ ਦਵਿੰਦਰ ਸਿੰਘ ਨੇ 650 ਵਿਚੋਂ 625 ਅੰਕ ਤੇ ਸਵਰੀਤ ਕੌਰ ਪੁੱਤਰ ਹਰਜਿੰਦਰ ਸਿੰਘ ਨੇ 650 ਵਿਚੋਂ 624 ਅੰਕ, ਜਸਪ੍ਰੀਤ ਪੁੱਤਰੀ ਮਹਿੰਦਰ ਸਿੰਘ ਨੇ 650 ਵਿਚੋਂ 622 ਅੰਕ, ਅਰਮਾਨ ਸਿੰਘ ਪੁੱਤਰ ਜਗਮੀਤ ਸਿੰਘ ਨੇ 650 ਵਿਚੋਂ 617 ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿਚ ਜਗ੍ਹਾ ਬਣਾਈ ਹੈ। ਸਕੂਲ ਦੇ ਕੁੱਲ 69 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 16 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅਤੇ 8 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਐੱਮਡੀ ਹਰਜੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਕਲਾਸ ਇੰਚਾਰਜ ਕਿਰਨਦੀਪ ਕੌਰ ਤੇ ਗੁਰਮੀਤ ਸਿੰਘ ਸਮੇਤ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।