ਸ਼ਿਵਾਲਿਕ ਸਕੂਲ ’ਚੋਂ ਸੰਚਿਤ ਨੇ ਮਾਰੀ ਬਾਜ਼ੀ
ਸ਼ਿਵਾਲਿਕ ਪਬਲਿਕ ਸੀਨੀ. ਸੈਕੰ. ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ
Publish Date: Wed, 13 May 2026 06:10 PM (IST)
Updated Date: Wed, 13 May 2026 06:12 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ’ਚ ਸ਼ਿਵਾਲਿਕ ਪਬਲਿਕ ਸੀਨੀ, ਸੈਕੰ. ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਕਾਮਰਸ ਗਰੁੱਪ ਦੇ ਕੁੱਲ 22 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਜਿਨ੍ਹਾਂ ’ਚੋਂ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ’ਚ ਪ੍ਰੀਖਿਆ ਪਾਸ ਕੀਤੀ। ‘ਸੰਚਿਤ’ ਸਪੁੱਤਰ ਦੀਪਕ ਕੁਮਾਰ (474/500 (94.8%)) ਪਹਿਲਾ ਸਥਾਨ, ਸਤਨਾਮ ਸਿੰਘ ਸਪੁੱਤਰ ਬੋਹੜ ਸਿੰਘ (444/500 (88.8%) ਦੂਸਰਾ ਸਥਾਨ ਅਤੇ ਗੁਰਫਤਿਹਬੀਰ ਸਿੰਘ ਸਪੁੱਤਰ ਵਰਿੰਦਰ ਸਿੰਘ (425/500 (85%) ਅੰਕ ਪ੍ਰਾਪਤ ਕਰਕੇ ਸਕੂਲ ’ਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿਸੀਪਲ ਕੁਸਮ ਪਰੂਥੀ, ਡਾਇਰੈਕਟਰ ਰਾਕੇਸ਼ ਪਰੂਥੀ, ਪ੍ਰਧਾਨ ਨਰੇਸ਼ ਪਰੂਥੀ ਅਤੇ ਪ੍ਰਬੰਧਕ ਸਾਗਰ ਪਰੂਥੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਫਲਤਾ ਦਾ ਸਿਹਰਾ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ ਦੇ ਸਿਰ ਬੰਨ੍ਹਿਆ।