‘ਨਸ਼ੇ ਨੂੰ ਨਾਂਹ ਤੇ ਜਿੰਦਗੀ ਨੂੰ ਹਾਂ’ ਤਹਿਤ ਕੀਤਾ ਜਾਗਰੂਕ
ਮਿਮਿਟ ਮਲੋਟ ਦੇ ਬੀਬੀਏ ਤੇ ਬੀਕਾਮ ਵਿਭਾਗ ਵੱਲੋਂ ਕਰਵਾਇਆ ਨਸ਼ਿਆਂ ਵਿਰੁੱਧ ਸੈਮੀਨਾਰ
Publish Date: Fri, 17 Apr 2026 05:10 PM (IST)
Updated Date: Fri, 17 Apr 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਦੇ ਬੀਬੀਏ ਤੇ ਬੀਕਾਮ ਵਿਭਾਗ ਵੱਲੋਂ ਸਾਂਝੇ ਤੌਰ ਤੇ ਸੰਸਥਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਿਾਇਆ ਗਿਆ। ਬੀਬੀਏ/ਬੀਕਾਮ ਵਿਭਾਗ ਦੇ ਮੁੱਖੀ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਸੰਸਥਾ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸਟੀਕ ਜਾਣਕਾਰੀ ਪਹੁੰਚਾਉਣ ਦੇ ਉਪਰਾਲੇ ਤਹਿਤ ‘ਨਸ਼ੇ ਨੂੰ ਨਾਂਹ ਤੇ ਜਿੰਦਗੀ ਨੂੰ ਹਾਂ’ ਤਹਿਤ ਇਕ ਪੋ੍ਗਰਾਮ ਕਰਵਾਇਆ ਗਿਆ, ਜਿਸ ’ਚ ਸੰਸਥਾ ਦੇ ਮੁੱਖੀ ਡਾ. ਜਸਕਰਨ ਸਿੰਘ ਭੁੱਲਰ ਨੇ ਵਿਦਿਆਰਥੀਆਂ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ. ਭੁੱਲਰ ਵੱਲੋਂ ਵਿਦਿਆਰਥੀਆਂ ਨੂੰ ਨਸ਼ਾ ਕਰਨ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਨਸ਼ਾ ਮੁਕਤ ਜੀਵਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬੀਕਾਮ ਦੀ ਵਿਦਿਆਰਥਣ ਨਵਦੀਪ ਕੌਰ ਤੇ ਪਰਨੀਤ ਕੌਰ ਨੇ ਨਸ਼ਿਆਂ ਬਾਰੇ ਭਾਸ਼ਣ ਦਿੱਤਾ। ਇਸ ਉਪਰੰਤ ਸੰਸਥਾ ਦੇ ਵਿਦਿਆਰਥੀ ਓੁਂਕਾਰ ਸਿੰਘ ਨੇ ਨਸ਼ਿਆਂ ਵਿਰੁੱਧ ਗੀਤ ਗਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਿਭਾਗ ਦੇ ਡਿਪਟੀ ਡੀਨ ਡਾ. ਸੁਖਵੀਰ ਕੌਰ ਤੇ ਡਾ. ਨਵਦੀਪ ਲਤਾ ਤੇ ਫੈਕਲਟੀ ਮੈਂਬਰ ਰਸ਼ੀਮਾ, ਨਵਦੀਪ ਕੌਰ, ਪੂਜਾ ਖੁਰਾਣਾ ਤੇ ਮਨਪ੍ਰੀਤ ਕੌਰ ਤੇ ਯਾਦਵਿੰਦਰ ਸਿੰਘ ਵੀ ਹਾਜਰ ਸਨ।