ਡਰਾਈਵਰਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਜਾਗਰੂਕ
ਸੜਕ ਸੁਰੱਖਿਆ ਫੋਰਸ ਅਤੇ ਮੁਕਤੀਸਰ ਐਨਜੀਓ ਨੇ ਡਰਾਈਵਰਾਂ ਨੂੰ ਕੀਤਾ ਸੜਕੀ ਨਿਯਮਾਂ ਬਾਰੇ ਜਾਗਰੂਕ
Publish Date: Mon, 04 May 2026 04:11 PM (IST)
Updated Date: Mon, 04 May 2026 04:14 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਪੈਸ਼ਲ ਡੀਜੀਪੀ ਪੰਜਾਬ ਸੜਕ ਸੁਰੱਖਿਆ ਸ੍ਰੀ ਏਐਸ ਰਾਇ ਆਈਪੀਐਸ ਅਤੇ ਐਸਐਸਪੀ ਅਭਿਮੰਨਿਊ ਰਾਣਾ ਆਈਪੀਐਸ ਅਤੇ ਇੰਸਪੈਕਟਰ ਸੜਕ ਸੁਰੱਖਿਆ ਫੋਰਸ ਨਵਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ’ਤੇ ਸੜਕ ਸੁਰੱਖਿਆ ਫੋਰਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਰਜਿ. ਨੈਸ਼ਨਲ ਅਵਾਰਡੀ ਰੋਡ ਸੇਫਟੀ ਸੰਸਥਾ ਵੱਲੋਂ ਬੀਤੇ ਦਿਨ ਬੱਸ ਅੱਡਾ ਨਜ਼ਦੀਕ ਵੱਖ-ਵੱਖ ਵਾਹਨ ਚਾਲਕਾਂ ਦੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਤੋਂ ਇਲਾਵਾ ਸਤਿੰਦਰ ਕੁਮਾਰ, ਦੀਪਾਨਸ਼ੂ ਕੁਮਾਰ ਟਰੈਫਿਕ ਮਾਰਸ਼ਲ, ਮਨਦੀਪ ਖੁਰਾਣਾ ਅਤੇ ਡਾਕਟਰ ਵਿਜੇ ਬਜਾਜ ਟ੍ਰੈਫਿਕ ਮਾਰਸ਼ਲ ਹਾਜ਼ਰ ਸਨ। ਇਸ ਦੌਰਾਨ ਵੱਖ-ਵੱਖ ਵਾਹਨਾਂ ਦੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕਤਾ ਇਸ਼ਤਿਹਾਰ ਵੰਡੇ ਗਏ। ਇਸ ਦੌਰਾਨ ਜਸਪ੍ਰੀਤ ਛਾਬੜਾ ਨੇ ਡਰਾਈਵਰ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਵਾਹਨ ਨਾ ਚਲਾਣ ਅਤੇ ਸਵਾਰੀ ਨੂੰ ਸੁਰੱਖਿਅਤ ਆਪਣੇ ਸਥਾਨ ’ਤੇ ਪਹੁੰਚਾਣ। ਉਨ੍ਹਾਂ ਕਿਹਾ ਕਿ ਬਹੁਤ ਜਿਆਦਾ ਸੜਕੀ ਹਾਦਸੇ ਮਨੁੱਖੀ ਅਣਗਹਿਲੀ ਕਰਕੇ ਹੋ ਜਾਂਦੇ ਹਨ ਜਿਨਾਂ ਨੂੰ ਰੋਕਣਾ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦਿਨ ਰਾਤ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਨਾਲ ਹੀ ਸਾਡੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ ਵੀ ਜਾਗਰੂਕਤਾ ਅਭਿਆਨ ਚਲਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸੜਕ ਸੁਰੱਖਿਆ ਪ੍ਰਤੀ ਦਿੱਤੀ ਜਾ ਰਹੀ ਜਾਣਕਾਰੀ ਨੂੰ ਆਪ ਤਾਂ ਅਪਣਾਉਣ ਅਤੇ ਦੂਜੇ ਲੋਕਾਂ ਨੂੰ ਵੀ ਇਸ ਕਿਤਾਬਾਂ ਰਾਹੀ ਦੱਸਣ ਕਿ ਸੜਕੀ ਹਾਦਸਿਆਂ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ।