ਵਿਦਿਆਰਥੀਆਂ ਲਈ ਐਨਸੀਸੀ ’ਚ ਭਰਤੀ ਪ੍ਰੋਗਰਾਮ ਕਰਵਾਇਆ
ਵਿਦਿਆਰਥੀਆਂ ਲਈ ਐਨਸੀਸੀ ’ਚ ਭਰਤੀ ਪ੍ਰੋਗਰਾਮ ਦਾ ਆਯੋਜਨ
Publish Date: Tue, 05 May 2026 04:07 PM (IST)
Updated Date: Tue, 05 May 2026 04:08 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਨਵੇਂ ਸਕੂਲੀ ਵਿਦਿਆਰਥੀਆਂ ਲਈ ਐਨਸੀਸੀ ’ਚ ਭਰਤੀ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਭਰਤੀ ਪ੍ਰੋਗਰਾਮ ਕਰਨਲ ਭੁਪਿੰਦਰ ਸਿੰਘ ਮਾਨ, ਸੂਬੇਦਾਰ ਮੇਜਰ ਮਨਜੀਤ ਸਿੰਘ, ਏਐਨਓ ਮਨਪ੍ਰੀਤ ਕੌਰ, ਹਵਲਦਾਰ ਫਰਹਤ ਤੇ ਸੀਐਚਐਮ ਅਬਦੁਲ ਹਮੀਦ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਐਨਸੀਸੀ ਕੈਡਿਟਾਂ ਨੂੰ ਐਨਸੀਸੀ ’ਚ ਸ਼ਾਮਲ ਹੋਣ ਤੇ ਵਧਾਈ ਦਿੱਤੀ ਗਈ ਤੇ ਵਿਦਿਆਰਥੀ ਜੀਵਨ ’ਚ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਕੈਡਿਟਾਂ ਨੂੰ ਸੰਬੋਧਨ ਕਰਦਿਆਂ ਐਨਸੀਸੀ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਐਨਸੀਸੀ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ, ਉੱਥੇ ਹੀ ਇਹ ਉਨ੍ਹਾਂ ’ਚ ਅਨੁਸ਼ਾਸਨ ਤੇ ਦੇਸ਼ ਭਗਤੀ ਦੇ ਕੀਮਤੀ ਗੁਣ ਵੀ ਪੈਦਾ ਕਰਦਾ ਹੈ। ਇਹ ਹਰ ਕਿਸੇ ’ਚ ਆਪਣੇ ਰਾਸ਼ਟਰੀ ਝੰਡੇ ਪ੍ਰਤੀ ਮਾਣ, ਸਤਿਕਾਰ ਤੇ ਦੇਸ਼ ਭਗਤੀ ਪੈਦਾ ਕਰਦਾ ਹੈ। ਇਹ ਉਨ੍ਹਾਂ ਨੂੰ ਆਪਣੇ ਦੇਸ਼ ਦੇ ਚੰਗੇ ਨਾਗਰਿਕ ਬਣਨ ’ਚ ਵੀ ਮਦਦ ਕਰਦਾ ਹੈ।