ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਮੁਕਤਸਰ ਨੇ ਵਿਚਾਰੇ ਮੁੱਦੇ
ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਡਵੀਜ਼ਨ ਮੁਕਤਸਰ ਦੀ ਮੀਟਿੰਗ ਹੋਈ
Publish Date: Sun, 10 May 2026 04:19 PM (IST)
Updated Date: Sun, 10 May 2026 04:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ’ਚ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਵਿਛੜ ਗਏ ਪੈਨਸ਼ਨਰ ਵੀਰਾਂ, ਭੈਣਾ ਅਤੇ ਰਿਸ਼ਤੇਦਾਰ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਸਕੱਤਰ ਅਮਰਜੀਤ ਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ’ਤੇ ਖਰਾ ਨਹੀਂ ਉਤਰੀ ਸਗੋਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਕਿਸੇ ਵੀ ਤਬਕੇ ਦੀ ਗੱਲ ਸੁਣਨ ਦੀ ਬਜਾਏ ਅਗੂਆਂ ਨੂੰ ਘਰਾ ’ਚ ਨਜ਼ਰਬੰਦ ਕੀਤਾ ਜਾ ਰਿਹਾ ਹੈ, ਆਪਣੇ ਮੰਗਾਂ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਜਬਾਨ ਬੰਦ ਕਰਨ ਲਈ ਜਬਰ ਕੀਤਾ ਜਾ ਰਿਹਾ ਹੈ। ਔਰਤਾਂ, ਬੱਚੇ, ਨੌਜਵਾਨ, ਬਜੁਰਗ ਕਿਸੇ ਨੂੰ ਵੀ ਨਹੀ ਬਖਸ਼ਿਆ ਜਾ ਰਿਹਾ। ਮੀਟਿੰਗ ’ਚ ਠੇਕਾ ਕਾਮਿਆਂ ਦੇ ਚਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਕਿ ਹਰ ਕਿਸਮ ਦੇ ਕਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਅਤੇ ਮਹਿਕਮੇ ’ਚ ਸ਼ਾਮਿਲ ਕਰਕੇ ਗੁਜਾਰੇਯੋਗ ਤਨਖਾਹ ਦਿੱਤੀ ਜਾਵੇ। ਆਗੂਆਂ ਨੇ ਮੰਗ ਕੀਤੀ ਹੈ ਕਿ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਪਿਛਲੇ ਦਿਨੀ ਜਾਰੀ ਕੀਤੇ ਪੈਨਸ਼ਨਰ ਅਤੇ ਪਰਿਵਾਰਕ ਪੈਨਸ਼ਨਰ ਵਿਰੋਧੀ ਪੱਤਰ ਵਾਪਸ ਲਏ ਜਾਣ। ਕੈਸਲਿਸ ਮੈਡੀਕਲ ਸਕੀਮ ਚਾਲੂ ਕੀਤੀ ਜਾਵੇ, 2.59 ਦਾ ਫਾਰਮੂਲਾ ਸਾਰਿਆਂ ਤੇ ਇਕਸਾਰ ਲਾਗੂ ਕੀਤਾ ਜਾਵੇ, ਯੂਨਿਟਾਂ ’ਚ ਰਿਆਇਤ ਦਿੱਤੀ ਜਾਵੇ, 18% ਡੀਏ ਤੁਰੰਤ ਸਮੇਤ ਏਰੀਅਰ ਦਿੱਤਾ ਜਾਵੇ, ਨਿੱਜੀਕਰਣ, ਨਿਗਮੀਕਰਨ ਦੀ ਨੀਤੀ ਵਾਪਸ ਲਈ ਜਾਵੇ, ਮੀਟਿੰਗ ਦੇਕੇ ਮਸਲੇ ਹੱਲ ਕੀਤੇ ਜਾਣ, ਨਹੀਂ ਤਾਂ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਮੀਟਿੰਗ ’ਚ ਮਦਰ ਡੇ ਤੇ ਮੀਟਿੰਗ ’ਚ ਸ਼ਾਮਿਲ ਭੈਣਾਂ ਅਤੇ ਕੁਲ ਦੁਨੀਆ ਦੀਆਂ ਮਾਵਾਂ ਨੂੰ ਵਧਾਈ ਦਿੱਤੀ ਗਈ। ਮੀਟਿੰਗ ’ਚ ਜੋਗਿੰਦਰ ਸਿੰਘ ਮੱਲਣ, ਅਮਰਜੀਤ ਪਾਲ, ਸ਼ਿਵਦੀਪ ਸਿੰਘ ਬਰਾੜ, ਜੰਗੀਰ ਸਿੰਘ, ਰਾਮਸਰਨ, ਭਜਨ ਸਿੰਘ, ਬਲਜੀਤ ਸਿੰਘ ਬਰਾੜ ਤੋਂ ਇਲਾਵਾ ਭੁਪਿੰਦਰ ਸਿੰਘ ਨੇ ਸੰਬੋਧਨ ਕੀਤਾ। ਮੀਟਿੰਗ ’ਚ ਵੱਡੀ ਗਿਣਤੀ ਪੈਨਸ਼ਨਰ ਸਾਥੀ ਅਤੇ ਪਰਿਵਾਰਕ ਪੈਨਸ਼ਨਰ ਭੈਣਾ ਹਾਜ਼ਰ ਸਨ।