ਨਰਸਾਂ ਕੇਵਲ ਸਿਹਤ ਕਰਮੀ ਨਹੀਂ ਉਹ ਮਾਨਵ ਸੇਵਾ ਦੀ ਮੂਰਤ ਹਨ : ਡਾ. ਪਰੂਥੀ
ਨਰਸਾਂ ਕੇਵਲ ਸਿਹਤ ਕਰਮਚਾਰੀ ਨਹੀਂ ਉਹ ਮਾਨਵਤਾ ਦੀ ਸੇਵਾ ਦੀ ਮੂਰਤ ਹਨ : ਡਾ. ਪਰੂਥੀ
Publish Date: Tue, 12 May 2026 04:57 PM (IST)
Updated Date: Tue, 12 May 2026 05:00 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਤ ਸਹਾਰਾ ਇੰਸਟੀਟਿਊਟ ਆਫ ਨਰਸਿੰਗ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮਾਂਤਰੀ ਨਰਸ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਡਾਇਰੈਕਟਰ ਡਾ. ਸਪਨਾ ਪਰੂਥੀ ਨੇ ਕੀਤੀ। ਉਨ੍ਹਾਂ ਕਿਹਾ ਕਿ ਨਰਸਾਂ ਕੇਵਲ ਸਿਹਤ ਕਰਮੀ ਨਹੀਂ ਉਹ ਮਾਨਵ ਸੇਵਾ ਦੀ ਮੂਰਤ ਹਨ। ਕਿਉਂਕਿ ਮੈਡੀਕਲ ਸਾਇੰਸ ਦੇ ਭਾਵੇਂ ਕਿੰਨੀ ਤਰੱਕੀ ਕਰ ਲਈ ਹੋਵੇ ਪਰ ਵੱਡੇ ਵੱਡੇ ਹਸਪਤਾਲਾਂ ਬਿਨਾਂ ਨਰਸਾਂ ਤੋਂ ਇਲਾਜ ਸਫਲ ਨਹੀਂ ਕਰ ਸਕਦੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਨਵਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜੋ ਅੱਜ ਦਾ ਸਲੋਗਨ ਰੱਖਿਆ ਗਿਆ ਉਹ ‘‘ਸਾਡੀਆਂ ਨਰਸਾਂ ਸਾਡਾ ਭਵਿੱਖ ਹੈ’’। ਉਨ੍ਹਾਂ ਕਿਹਾ ਕਿ ਹੁਣ ਤੱਕ ਕਾਲਜ ਵਿੱਚੋਂ ਹਜ਼ਾਰਾਂ ਲੜਕੇ ਲੜਕੀਆਂ ਜੀਐਨਐਮ ਦਾ ਕੋਰਸ ਕਰਕੇ ਦੇਸ਼ਾਂ ਵਿਦੇਸ਼ਾਂ ’ਚ ਆਪਣਾ ਭਵਿੱਖ ਬਣਾ ਚੁੱਕੀਆਂ ਹਨ। ਇਸ ਮੌਕੇ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਮਰੀਜ਼ਾਂ ਦਾ ਇਲਾਜ ਕਰਨ ਦੀ ਸਹੁੰ ਚੁਕਵਾਈ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਾਲਜ ਦਾ ਸਟਾਫ ਵੀਰਪਾਲ ਕੌਰ, ਰਜਿੰਦਰ ਕੌਰ, ਜੈਸਮੀਨ ਕੌਰ, ਅਲਕਾ, ਪਲਕ, ਸਿਮਰਨਜੀਤ ਕੌਰ, ਸਿਮਰਨਪ੍ਰੀਤ ਕੌਰ, ਮੋਹਿਤ ਕੁਮਾਰ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।