- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਉਕਤ ਨੌਕਰਾਣੀ ਨੇ ਵਿਨੋਦ ਜੱਗਾ ਦੀ ਪਤਨੀ ਅਤੇ ਘਰ ਵਿੱਚ ਕੰਮ ਕਰ ਰਹੀ ਇਕ ਹੋਰ ਨੌਕਰਾਣੀ ਨੂੰ ਚਾਹ ਦਿੱਤੀ ਸੀ। ਚਾਹ ਪੀਣ ਤੋਂ ਬਾਅਦ ਦੋਵੇਂ ਔਰਤਾਂ ਬੇਹੋਸ਼ ਹੋ ਗਈਆਂ ਸਨ, ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਚਾਹ ਵਿੱਚ ਕੋਈ ਨਸ਼ੀਲੀ ਵਸਤੂ ਮਿਲਾਈ ਹੋਵੇਗੀ। ਇਸ ਘਟਨਾ ਕਾਰਨ ਸ਼ਹਿਰ, ਖਾਸ ਕਰਕੇ ਬਿਰਲਾ ਕਲੋਨੀ 'ਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੈ।

ਸੰਵਾਦ ਸੂਤਰ, ਜਾਗਰਣ ਮਲੋਟ (ਮੁਕਤਸਰ): ਮਲੋਟ ਦੀ ਬਿਰਲਾ ਕਲੋਨੀ 'ਚ 15 ਦਿਨ ਪਹਿਲਾਂ ਰੱਖੀ ਨੇਪਾਲੀ ਨੌਕਰਾਣੀ ਆੜ੍ਹਤੀ ਵਿਨੋਦ ਜੱਗਾ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਈ ਹੈ। ਘਰ ਵਿੱਚ ਕੰਮ ਕਰਨ ਵਾਲੀ ਨੇਪਾਲੀ ਨੌਕਰਾਣੀ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨੌਕਰਾਣੀ ਲਗਭਗ 15 ਦਿਨ ਪਹਿਲਾਂ ਹੀ ਘਰ ਵਿੱਚ ਕੰਮ ਕਰਨ ਆਈ ਸੀ ਅਤੇ ਘਰ ਵਿੱਚ ਬਣੇ ਕਮਰੇ ਵਿੱਚ ਰਹਿ ਰਹੀ ਸੀ। ਦੂਜੇ ਪਾਸੇ, ਸੂਚਨਾ ਮਿਲਣ 'ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਘਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਪਰਿਵਾਰ ਨੇ ਨੇਪਾਲੀ ਲੜਕੀ ਨੂੰ ਨੌਕਰੀ 'ਤੇ ਰੱਖਣ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਜਿਸ ਕਾਰਨ ਹੁਣ ਪੁਲਿਸ ਨੂੰ ਉਸ ਦੀ ਪਛਾਣ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਸ਼ੁੱਕਰਵਾਰ ਸ਼ਾਮ ਲਗਪਗ ਸਾਢੇ ਚਾਰ ਵਜੇ ਉਸ ਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਘਰ ਬੁਲਾਇਆ ਅਤੇ ਅਲਮਾਰੀ 'ਚੋਂ ਲਗਪਗ ਪੰਜ ਲੱਖ ਰੁਪਏ ਨਕਦ ਅਤੇ ਤਿੰਨ ਤੋਲੇ ਸੋਨਾ ਚੋਰੀ ਕਰਕੇ ਫ਼ਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਉਕਤ ਨੌਕਰਾਣੀ ਨੇ ਵਿਨੋਦ ਜੱਗਾ ਦੀ ਪਤਨੀ ਅਤੇ ਘਰ ਵਿੱਚ ਕੰਮ ਕਰ ਰਹੀ ਇਕ ਹੋਰ ਨੌਕਰਾਣੀ ਨੂੰ ਚਾਹ ਦਿੱਤੀ ਸੀ। ਚਾਹ ਪੀਣ ਤੋਂ ਬਾਅਦ ਦੋਵੇਂ ਔਰਤਾਂ ਬੇਹੋਸ਼ ਹੋ ਗਈਆਂ ਸਨ, ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਚਾਹ ਵਿੱਚ ਕੋਈ ਨਸ਼ੀਲੀ ਵਸਤੂ ਮਿਲਾਈ ਹੋਵੇਗੀ। ਇਸ ਘਟਨਾ ਕਾਰਨ ਸ਼ਹਿਰ, ਖਾਸ ਕਰਕੇ ਬਿਰਲਾ ਕਲੋਨੀ 'ਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੈ।
ਥਾਣਾ ਸਿਟੀ ਮਲੋਟ ਦੇ ਐਸਐਚਓ (SHO) ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ। ਐਸਐਚਓ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਨੌਕਰ ਰੱਖਣ ਤੋਂ ਪਹਿਲਾਂ ਪੁਲਿਸ ਨੂੰ ਉਸ ਬਾਰੇ ਸੂਚਿਤ ਕਰਨ ਅਤੇ ਉਸ ਦੇ ਪੂਰੇ ਦਸਤਾਵੇਜ਼ ਪੁਲਿਸ ਨੂੰ ਦੇਣ। ਕਿਉਂਕਿ ਹੁਣ ਜਿਸ ਨੌਕਰਾਣੀ ਨੇ ਇਹ ਵਾਰਦਾਤ ਕੀਤੀ ਹੈ, ਉਸ ਦਾ ਕੋਈ ਵੀ ਕਾਗਜ਼ ਜਾਂ ਰਿਹਾਇਸ਼ ਦਾ ਸਬੂਤ ਜੱਗਾ ਪਰਿਵਾਰ ਕੋਲ ਨਹੀਂ ਹੈ। ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂ ਜੋ ਕੋਈ ਸੁਰਾਗ ਲੱਭਿਆ ਜਾ ਸਕੇ।