Muktsar News : ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਦੀ ਜ਼ਮਾਨਤ ਮਨਜੂਰ, 50 ਲੱਖ ਦੀ ਫਿਰੌਤੀ ਦਾ ਮਾਮਲਾ
ਸਾਲ ਤੋਂ ਵੱਧ ਪੁਰਾਣੇ ਫਿਰੌਤੀ ਦੇ ਇਕ ਕੇਸ ’ਚ ਮੁਕਤਸਰ ਪੁਲਿਸ ਵੱਲੋਂ 30 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਐਡੀਸ਼ਨਲ ਸੈਸ਼ਨ ਜੱਜ ਰਮਨ ਕੁਮਾਰ ਦੀ ਅਦਾਲਤ ਨੇ ਮਨਜੂਰ ਕਰ ਲਈ ਹੈ।
Publish Date: Sat, 02 May 2026 07:03 PM (IST)
Updated Date: Sat, 02 May 2026 07:06 PM (IST)
ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਾਲ ਤੋਂ ਵੱਧ ਪੁਰਾਣੇ ਫਿਰੌਤੀ ਦੇ ਇਕ ਕੇਸ ’ਚ ਮੁਕਤਸਰ ਪੁਲਿਸ ਵੱਲੋਂ 30 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਐਡੀਸ਼ਨਲ ਸੈਸ਼ਨ ਜੱਜ ਰਮਨ ਕੁਮਾਰ ਦੀ ਅਦਾਲਤ ਨੇ ਮਨਜੂਰ ਕਰ ਲਈ ਹੈ। ਦੱਸਣਯੋਗ ਹੈ ਕਿ ਮੁਕਤਸਰ ਲਾਗਲੇ ਪਿੰਡ ਉਦੇਕਰਨ ਦੇ ਰਹਿਣ ਵਾਲੇ ਇਕ ਸਰਕਾਰੀ ਅਧਿਆਪਕ ਤੋਂ 50 ਲੱਖ ਰੁਪਏ ਫਿਰੌਤੀ ਮੰਗਣ ਸਬੰਧੀ ਮੁਕਤਸਰ ਪੁਲਿਸ ਨੇ 3 ਦਸੰਬਰ 2024 ਨੂੰ
ਅਣਪਛਾਤੇ ਵਿਅਕਤੀਆਂ ਖਿਲਾਫ ਇਕ ਮੁਕੱਦਮਾ ਦਰਜ ਕੀਤਾ ਸੀ।
ਇਸੇ ਮੁਕੱਦਮੇ ’ਚ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ (ਸਾਬਕਾ ਏਐਸਆਈ) ਨੂੰ 24 ਜਨਵਰੀ 2026 ਅਤੇ ਉਸਦੀ ਮਾਤਾ ਪ੍ਰੀਤਪਾਲ ਕੌਰ ਨੂੰ 25 ਜਨਵਰੀ 2026 ਨੂੰ ਨਾਮਜ਼ਦ ਕਰਦੇ ਹੋਏ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਸ਼ਮਸ਼ੇਰ ਸਿੰਘ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰੀਤਪਾਲ ਕੌਰ ਦੀ ਪਹਿਲਾਂ ਹੀ ਜ਼ਮਾਨਤ ਮੰਜ਼ੂਰ ਹੋ ਗਈ ਸੀ ਜਦੋਂ ਕਿ ਸ਼ਮਸ਼ੇਰ ਸਿੰਘ ਦੀ ਜ਼ਮਾਨਤ ਹੁਣ ਮੰਜ਼ੂਰ ਹੋਈ ਹੈ।