ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਨੇ ਵਿਚਾਰੇ ਅਹਿਮ ਮਸਲੇ
ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਨੇ ਵਿਚਾਰੇ ਅਹਿਮ ਮਸਲੇ
Publish Date: Wed, 06 May 2026 05:18 PM (IST)
Updated Date: Wed, 06 May 2026 05:20 PM (IST)
ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ’ਚ ਡਾ. ਬਲਵਿੰਦਰ ਸਿੰਘ ਨਿੱਕਾ ਦੀ ਪ੍ਰਧਾਨਗੀ ’ਚ ਹੋਈ, ਜਿਸ ’ਚ ਬਲਾਕ ਮੁਕਤਸਰ ਵੱਲੋ ਪੰਜਾਬ ਦੇ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਡਾ. ਦੀਦਾਰ ਸਿੰਘ ਮੁਕਤਸਰ ਨੂੰ ਮੈਡੀਕਲ ਪ੍ਰੈਕਟਿਸ ਐਸੋ. ਪੰਜਾਬ ਦਾ ਜਨਰਲ ਸਕੱਤਰ ਬਨਣ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਜਗਸੀਰ ਸਿੰਘ ਜਿਲ੍ਹਾ ਚੈਅਰਮੈਨ, ਡਾ. ਲਖਵੀਰ ਸਿੰਘ ਢਿੱਲੋਂ ਭੁੱਟੀਵਾਲਾ, ਜਿਲ੍ਹਾ ਸਹਾਇਕ ਸਕੱਤਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਜਨਰਲ ਸਕੱਤਰ ਡਾ. ਦੀਦਾਰ ਸਿੰਘ ਨੇ ਪੰਜਾਬ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕੇ ਜੋ ਸਰਕਾਰ ਨੇ ਡਾਕਟਰ ਸਾਥੀਆਂ ਨਾਲ ਆਪਣੇ ਚੌਣਾਂ ’ਚ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਰੈਲੀਆਂ ਦੇ ਰੂਪ ’ਚ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਹਲਕੇ ਦੇ ਕੁਝ ਪੱਤਰਕਾਰ ਡਾਕਟਰਾਂ ਨੂੰ ਨਜ਼ਾਇਜ ਤੰਗ ਪ੍ਰੇਸ਼ਾਨ ਕਰ ਰਹੇ ਹਨ। ਮੀਟਿੰਗ ਤੋਂ ਬਾਅਦ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸਮੁੱਚੇ ਡਾਕਟਰ ਨਤਮਸਤਕ ਹੋਏ। ਮੀਟਿੰਗ ਦੌਰਾਨ ਜਨਰਲ ਸਕੱਤਰ ਤਰਸੇਮ ਸਿੰਘ, ਵਾਈਸ ਪ੍ਰਧਾਨ ਸੁਖਵਿੰਦਰ ਸਿੰਘ, ਮਲਕੀਤ ਸਿੰਘ, ਕੈਸ਼ੀਅਰ ਸੁਨੀਲ ਕੁਮਾਰ, ਰਾਮ ਤੀਰਥ, ਚਰਨਜੀਤ ਸਿੰਘ, ਕ੍ਰਿਸਨ ਚੰਦ, ਗੁਰਜੀਤ ਸਿੰਘ ਸਹਾਇਕ ਸਕੱਤਰ, ਗੁਰਸਾਹਿਬ ਸਿੰਘ, ਬਲਤਾਰ ਸਿੰਘ, ਰਾਜਵਿੰਦਰ ਸਿੰਘ, ਰਣਜੀਤ ਸਿੰਘ, ਪ੍ਰੈੱਸ ਸਕੱਤਰ ਮਨਦੀਪ ਸਿੰਘ ਆਦਿ ਭਾਰੀ ਗਿਣਤੀ ’ਚ ਡਾਕਟਰ ਸਾਥੀ ਮੌਜੂਦ ਸਨ।