ਸਾਹਿਤਕਾਰ ਵੰਗੜ ਮੰਡੀ ਹਰਜੀ ਰਾਮ ਸਕੂਲ ਸਟਾਫ ਦੇ ਹੋਏ ਰੂਬਰੂ
ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ‘ਫਰੀਦਕੋਟੀ’ ਮੰਡੀ ਹਰਜੀ ਰਾਮ ਸਕੂਲ ਸਟਾਫ ਦੇ ਰੂਬਰੂ ਹੋਏ
Publish Date: Thu, 30 Apr 2026 04:21 PM (IST)
Updated Date: Thu, 30 Apr 2026 04:23 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਦੇ ਉੱਘੇ ਲਿਖਾਰੀ ਤੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਫਰੀਦਕੋਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਮੰਡੀ ਹਰਜੀ ਰਾਮ ਮਲੋਟ ਵਿੱਖੇ ਸਟਾਫ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਜੋਕੀ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਉਨ੍ਹਾਂ ਵੱਲੋਂ ਮਲੋਟ ਇਲਾਕੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ’ਚ ਜਾ ਕੇ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਲਾਇਬ੍ਰੇਰੀ ਲਈ ਆਪਣੀਆਂ ਸਾਹਿਤਕ ਰਚਨਾਵਾਂ ਦੇ ਸੈੱਟ ਸਕੂਲ ਦੇ ਪ੍ਰਿੰਸੀਪਲ ਬਲਜੀਤ ਸਿੰਘ ਨੂੰ ਭੇਟ ਕੀਤੇ ਗਏ। ਇਸ ਮੌਕੇ ਅਧਿਆਪਕ ਵਰਿੰਦਰ ਬਜਾਜ ਵੱਲੋਂ ਵੰਗੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਤਾਬਾਂ ਤੇ ਸਾਹਿਤ ਤੋਂ ਬੇਮੁੱਖ ਹੁੰਦੀ ਜਾ ਰਹੀ ਪੰਜਾਬ ਦੀ ਨੌਜਵਾਨੀ ਨੂੰ ਉਨ੍ਹਾਂ ਦੇ ਵਿਰਸੇ ਨਾਲ ਜੋੜਨ ਲਈ ਕੀਤਾ ਜਾ ਰਿਹਾ ਇਹ ਕਾਰਜ ਬਹੁਤ ਉੱਤਮ ਹੈ। ਇਸ ਮੌਕੇ ਸੇਵਾਮੁਕਤ ਲੈਕਚਰਾਰ ਅਮਰਜੀਤ ਸਿੰਘ ਭੌਰਾ, ਵਰਿੰਦਰ ਬਜਾਜ, ਧਰਮਵੀਰ, ਰਾਜ ਕੁਮਾਰ ਗੋਇਲ, ਕ੍ਰਿਸ਼ਨ ਕੁਮਾਰ ਸ਼ਰਮਾ ਅਤੇ ਸੁਰਿੰਦਰ ਪਾਲ ਆਦਿ ਮੌਜੂਦ ਸਨ।