ਮਾਤਾ ਭਾਗਵੰਤੀ ਨਮਿੱਤ ਅੰਤਿਮ ਅਰਦਾਸ ਅੱਜ
ਮਾਤਾ ਭਾਗਵੰਤੀ ਨਮਿੱਤ ਅੰਤਿਮ ਅਰਦਾਸ ਅੱਜ
Publish Date: Sat, 25 Apr 2026 05:15 PM (IST)
Updated Date: Sat, 25 Apr 2026 05:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਠਿੰਡਾ ਦੇ ਪੱਤਰਕਾਰ ਸੁਭਾਸ਼ ਚੰਦਰ ਦੇ ਮਾਤਾ ਭਾਗਵੰਤੀ ਬੀਤੀ 21 ਅਪ੍ਰੈਲ ਨੂੰ ਸਵਰਗਵਾਸ ਹੋ ਗਏ ਸਨ। ਉਨ੍ਹਾਂ ਦੀ ਮੌਤ ’ਤੇ ਵੱਖ ਵੱਖ ਰਾਜਨੀਤਿਕ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸੁਭਾਸ਼ ਚੰਦਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਤਾ ਭਾਗਵੰਤੀ ਨਮਿੱਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਹਰਬੰਸ ਨਗਰ, ਮੇਨ ਗਲੀ, ਮਾਨਸਾ ਰੋਡ, ਸਾਹਮਣੇ ਸਰਕਾਰੀ ਆਈਟੀਆਈ, ਬਠਿੰਡਾ ਵਿਖੇ 26 ਅਪ੍ਰੈਲ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਹੋਵੇਗਾ।