ਆਦਰਸ਼ ਸਕੂਲ ਕੋਟਭਾਈ ਦੇ 10ਵੀਂ ਤੇ 12ਵੀਂ ਦੇ ਨਤੀਜੇ ਰਹੇ ਸ਼ਾਨਦਾਰ
ਪੀਐਸਈਬੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ
Publish Date: Sun, 17 May 2026 05:07 PM (IST)
Updated Date: Sun, 17 May 2026 05:09 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੌ ਫੀਸਦੀ ਰਿਜਲਟ ਹਾਸਲ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਬਾਰ੍ਹਵੀਂ ਜਮਾਤ ਵਿੱਚ 5 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਵਿਸ਼ੇਸ਼ ਉਪਲਬਧੀ ਦਰਜ ਕੀਤੀ। ਬਾਰ੍ਹਵੀਂ ਜਮਾਤ ਦੇ ਸਾਇੰਸ ਸਟਰੀਮ ਵਿੱਚ ਪੰਕਜ ਕੁਮਾਰ ਨੇ 457/500 ਅੰਕਾਂ ਨਾਲ ਪਹਿਲਾ ਸਥਾਨ, ਗਗਨਦੀਪ ਕੌਰ ਨੇ 419/500 ਅੰਕਾਂ ਦੂਜਾ ਅਤੇ ਸੋਹਣਦੀਪ ਸਿੰਘ ਨੇ 406/500 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਆਰਟਸ ਸਟਰੀਮ ਵਿੱਚ ਜਸਮੀਤ ਕੌਰ ਨੇ 462/500 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਰਸ਼ਦੀਪ ਕੌਰ ਨੇ 457/500 ਅੰਕਾਂ ਨਾਲ ਦੂਜਾ, ਮਹਕਪ੍ਰੀਤ ਕੌਰ ਨੇ 456/500 ਅੰਕਾਂ ਨਾਲ ਤੀਜਾ ਅਤੇ ਨਿਸ਼ਾ ਰਾਣੀ ਨੇ 450/500 ਅੰਕਾਂ ਨਾਲ ਚੋਥਾ ਸਥਾਨ ਹਾਸਲ ਕੀਤਾ। ਕਾਮਰਸ ਸਟਰੀਮ ਵਿੱਚ ਸਮੀਰ ਨੇ 449/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੁਖਦੀਪ ਕੌਰ ਨੇ 431/500 ਅੰਕਾਂ ਨਾਲ ਦੂਜਾ ਅਤੇ ਪ੍ਰਿੰਸ ਨੇ 421/500 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਿਮਰਨਜੋਤ ਕੌਰ ਨੇ 610/650 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮੰਨਤ ਨੇ 579/650 ਅੰਕ ਲੈ ਕੇ ਦੂਜਾ ਸਥਾਨ ਅਤੇ ਅਭਿਨਵ ਢੀਂਗਰਾ ਨੇ 573/650 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।