Mukatsar Crime : ਅਨਾਜ ਮੰਡੀ ’ਚੋਂ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਲਟਕਦੀ ਮਿਲੀ ਲਾਸ਼, ਪਿਛਲੇ ਤਿੰਨ ਦਿਨ ਤੋਂ ਸੀ ਗਾਇਬ
ਉਨ੍ਹਾਂ ਦਾ ਪੁੱਤ ਪਿੰਡ ਦੇ ਇਕ ਮੁੰਡੇ ਨਾਲ ਗਿਆ ਸੀ ਜੋਕਿ ਨਸ਼ੇ ਦਾ ਆਦੀ ਹੈ ਪਰ ਸਾਨੂੰ ਸਾਡੇ ਬੇਟੇ ਦੀ ਤਿੰਨ ਦਿਨਾਂ ਤੋਂ ਕੋਈ ਸੁੱਘ ਨਹੀਂ ਮਿਲ ਰਹੀ ਸੀ ਜਿਸ ਬਾਰੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ। ਅੱਜ ਅਨਾਜ ਮੰਡੀ ’ਚ ਨਵੇਂ ਬਣ ਰਹੇ ਸ਼ੈੱਡਾਂ ਦੇ ਗਾਡਰ ਨਾਲ ਸਾਨੂੰ ਲਾਸ਼ ਲਟਕਦੀ ਦੀ ਸੂਚਨਾ ਮਿਲੀ, ਸਾਨੂੰ ਸ਼ੱਕ ਹੈ ਕਿ ਸਾਡੇ ਬੇਟੇ ਦਾ ਕਤਲ ਕੀਤਾ ਗਿਆ ਹੈ।
Publish Date: Tue, 03 Feb 2026 04:39 PM (IST)
Updated Date: Tue, 03 Feb 2026 04:45 PM (IST)
ਛੱਤਨ ਭੂਰਾ, ਪੰਜਾਬੀ ਜਾਗਰਣ, ਲੰਬੀ: ਪਿੰਡ ਆਲਮਵਾਲਾ ਦੀ ਅਨਾਜ ਮੰਡੀ ’ਚ ਮੰਗਲਵਾਰ ਸਵੇਰੇ ਇੱਕ 18 ਸਾਲ ਨੌਜਵਾਨ ਦੀ ਭੇਤਭਰੇ ਹਲਾਤਾਂ ’ਚ ਲਟਕਦੀ ਲਾਸ਼ ਮਿਲੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਤਲ ਦਾ ਆਰੋਪ ਲਗਾਇਆ ਜਾ ਰਿਹਾ ਹੈ। ਮ੍ਰਿਤਕ ਪਿਛਲੇ ਤਿੰਨ ਦਿਨਾਂ ਤੋਂ ਗਾਇਬ ਸੀ, ਮੌਕੇ ’ਤੇ ਪੁੱਜੀ ਥਾਣਾ ਕਬਰਵਾਲਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ 18 ਸਾਲ ਦਾ ਲੜਕਾ ਅੰਮ੍ਰਿਤਪਾਲ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਪਿੰਡ ਦੇ ਇਕ ਮੁੰਡੇ ਨਾਲ ਗਿਆ ਸੀ ਜੋਕਿ ਨਸ਼ੇ ਦਾ ਆਦੀ ਹੈ ਪਰ ਸਾਨੂੰ ਸਾਡੇ ਬੇਟੇ ਦੀ ਤਿੰਨ ਦਿਨਾਂ ਤੋਂ ਕੋਈ ਸੁੱਘ ਨਹੀਂ ਮਿਲ ਰਹੀ ਸੀ ਜਿਸ ਬਾਰੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ। ਅੱਜ ਅਨਾਜ ਮੰਡੀ ’ਚ ਨਵੇਂ ਬਣ ਰਹੇ ਸ਼ੈੱਡਾਂ ਦੇ ਗਾਡਰ ਨਾਲ ਸਾਨੂੰ ਲਾਸ਼ ਲਟਕਦੀ ਦੀ ਸੂਚਨਾ ਮਿਲੀ, ਸਾਨੂੰ ਸ਼ੱਕ ਹੈ ਕਿ ਸਾਡੇ ਬੇਟੇ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਲੜਕਾ ਮਾਪਿਆਂ ਇਕਲੌਤਾ ਪੁੱਤ ਸੀ। ਦੂਜੇ ਪਾਸੇ ਸੂਚਨਾ ਮਿਲਣ ’ਤੇ ਥਾਨਾ ਕਬਰਵਾਲਾ ਦੀ ਪੁਲਿਸ ਦੇ ਥਾਣਾ ਮੁਖੀ ਨੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਅਨਾਜ ਮੰਡੀ ਵਿਚ ਲਾਸ਼ ਲਟਕ ਰਹੀ ਹੈ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ।