ਵਿਜ਼ਡਮ ਵਰਲਡ ਸਕੂਲ ਵਿਖੇ ਮਾਵਾਂ ਦਾ ਵਿਸ਼ੇਸ਼ ਸਨਮਾਨ
ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਵਿਖੇ 'ਮਦਰਜ਼ ਡੇ' ਮੌਕੇ ਰੰਗਾਰੰਗ ਸਮਾਗਮ, ਮਾਵਾਂ ਦਾ ਕੀਤਾ ਵਿਸ਼ੇਸ਼ ਸਨਮਾਨ
Publish Date: Sat, 09 May 2026 03:24 PM (IST)
Updated Date: Sat, 09 May 2026 03:26 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਵਿਖੇ ‘ਮਦਰਜ਼ ਡੇਅ’ ਮਨਾਇਆ ਗਿਆ। ਮਾਂ ਦੀ ਮਮਤਾ ਅਤੇ ਤਿਆਗ ਨੂੰ ਸਮਰਪਿਤ ਇਸ ਸਮਾਗਮ ’ਚ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਕੂਲ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਗੀਤਾਂ, ਨਾਟਕਾਂ ਅਤੇ ਕਵਿਤਾਵਾਂ ਰਾਹੀਂ ਮਾਂ ਦੀ ਮਹਾਨਤਾ ਦੇ ਰੰਗ ਬਿਖੇਰੇ। ਮਾਵਾਂ ਦੇ ਮਨੋਰੰਜਨ ਲਈ ਮਿਊਜ਼ਿਕਲ ਚੇਅਰ, ਰੈਂਪ ਵਾਕ, ਟੈਲੇਂਟ ਰਾਊਂਡ ਅਤੇ ਡਾਂਸ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜੇਤੂ ਮਾਵਾਂ ਨੂੰ ਆਕਰਸ਼ਕ ਇਨਾਮਾਂ ਨਾਲ ਨਿਵਾਜਿਆ ਗਿਆ। ਜਸਵਿੰਦਰ ਸਿੰਘ ਚੇਅਰਮੈਨ ਨੇ ਕਿਹਾ ਕਿ ਮਾਂ ਸੰਸਕਾਰਾਂ ਦੀ ਜੀਵੰਤ ਮੂਰਤ ਹੈ ਅਤੇ ਬੱਚੇ ਦੀ ਸਫਲਤਾ ’ਚ ਉਸਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਸੋਨੀਆ ਵਾਇਸ ਪ੍ਰਿੰਸੀਪਲ ਤੇ ਅਮਨਦੀਪ ਕੌਰ ਸਪੋਰਟਸ ਡੀਨ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਅਤੇ ਮਾਪਿਆਂ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਦੇ ਹਨ। ਸਮਾਗਮ ਨੂੰ ਸਫਲ ਬਣਾਉਣ ’ਚ ਚਨਾਬ ਹਾਊਸ ਦੀ ਇੰਚਾਰਜ ਮਨਜੀਤ, ਪੂਨਮ ਤਨੇਜਾ, ਵੰਦਨਾ, ਪੂਜਾ ਤੇ ਕੋਮਲ ਨੇ ਅਹਿਮ ਭੂਮਿਕਾ ਨਿਭਾਈ। ਇਸਦੇ ਨਾਲ ਹੀ ਕੋਆਰਡੀਨੇਟਰ ਪੂਨਮ ਸ਼ਰਮਾ, ਜੋਤੀ ਤੇ ਰਜਨੀ ਖਾਨ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।