ਬੋਬੀ ਸਿੰਗਲਾ ਪਰਿਵਾਰ ਵੱਲੋਂ ਰੈਸਲਰ ਰਾਜਵੀਰ ਕੌਰ ਦਾ ਸਨਮਾਨ
ਬੋਬੀ ਸਿੰਗਲਾ ਦੇ ਪਰਿਵਾਰ ਵੱਲੋਂ ਰੈਸਲਰ ਰਾਜਵੀਰ ਕੌਰ ਨੂੰ ਕੀਤਾ ਸਨਮਾਨਿਤ
Publish Date: Sat, 18 Apr 2026 04:17 PM (IST)
Updated Date: Sat, 18 Apr 2026 04:21 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਨੰਦ ਭਾਰਤੀ ਕੁਸ਼ਤੀ ਮਹਾਸੰਘ ਵੱਲੋਂ ਭਿਲਾਈ (ਛਤੀਸਗੜ੍ਹ) ਵਿਖੇ ਆਯੋਜਿਤ ਕੀਤੀ ਗਈ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 2026 ’ਚ ਗਿੱਦੜਬਾਹਾ ਦੀ ਰੈਸਲਰ ਰਾਜਵੀਰ ਕੌਰ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਰਾਜਵੀਰ ਕੌਰ ਦੀ ਇਸ ਪ੍ਰਾਪਤੀ ਤੇ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਦਿਨੇਸ਼ ਸਿੰਗਲਾ ਬੋਬੀ, ਐਡਵੋਕੇਟ ਭਵਿਆ ਸਿੰਗਲਾ ਅਤੇ ਹਿਮਾਂਸ਼ੂ ਸਿੰਗਲਾ ਨੇ ਰਾਜਵੀਰ ਕੌਰ ਨੂੰ 11 ਹਜਾਰ ਰੁਪਏ ਦਾ ਚੈੱਕ ਅਤੇ ਇਸਦੇ ਕੋਚ ਨੀਰਜ ਸ਼ਰਮਾਂ ਨੂੰ 5 ਹਜਾਰ ਰੁਪਏ ਦਾ ਚੈੱਕ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਦਿਨੇਸ਼ ਸਿੰਗਲਾ ਬੋਬੀ ਨੇ ਰੈਸਲਰ ਰਾਜਵੀਰ ਕੌਰ ਨੂੰ ਪਰਿਵਾਰ ਅਤੇ ਕੋਚ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧੀਆਂ ਬੇਗਾਨਾ ਧਨ ਨਹੀਂ ਹੈ ਧੀਆਂ ਮਾਂ ਬਾਪ ਦਾ ਨਾਮ ਵੀ ਰੋਸ਼ਨ ਕਰਦੀਆਂ ਹਨ। ਵਰਨਣਯੋਗ ਹੈ ਕਿ ਇਸ ਚੈਂਪੀਅਨਸ਼ਿਪ ’ਚ 28 ਰਾਜਾਂ ਦੇ ਕਰੀਬ 1200 ਰੈਸਲਰਜ (ਮਰਦ ਅਤੇ ਔਰਤਾਂ) ਨੇ ਭਾਗ ਲਿਆ। ਰੈਸਲਿੰਗ ਅੰਡਰ-20 ਦੇ 72 ਕਿਲੋ ਭਾਰ ਵਰਗ ’ਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਰਾਜਵੀਰ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਪੰਜਾਬ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਿੱਕੀ ਬੰਬੇ ਡਾਇੰਗ, ਸਤੀਸ ਕੁਮਾਰ, ਰਾਜਪਾਲ ਇੰਦੋਰਾ ਅਤੇ ਬਾਬਾ ਧੀਰ ਆਦਿ ਵੀ ਮੌਜੂਦ ਸਨ।