ਭੰਗੜੇ ਦੇ ਬਾਦਸ਼ਾਹ ਸੁਰਿੰਦਰਪਾਲ ਸਿੰਘ ਕਲਸੀ ਦਾ ਦੇਹਾਂਤ
ਭੰਗੜੇ ਦੇ ਬਾਦਸ਼ਾਹ ਸੁਰਿੰਦਰਪਾਲ ਸਿੰਘ ਕਲਸੀ ਦਾ ਦੇਹਾਂਤ
Publish Date: Sun, 19 Apr 2026 04:58 PM (IST)
Updated Date: Sun, 19 Apr 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭੰਗੜੇ ਦੇ ਬਾਦਸ਼ਾਹ ਸਮਝੇ ਜਾਂਦੇ ਸੁਰਿੰਦਰਪਾਲ ਸਿੰਘ ਕਲਸੀ ਵਾਸੀ ਮਲੋਟ ਦਾ ਇਕ ਹਾਦਸੇ ’ਚ ਦਿਹਾਂਤ ਹੋ ਗਿਆ ਹੈ। ਬੀਤੀ ਰਾਤ ਉਹ ਘਰ ਤੋਂ ਦੁਕਾਨ ਵੱਲ ਜਾਣ ਲਈ ਸੜਕ ਟੱਪ ਰਹੇ ਸਨ ਕਿ ਇਕ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਕਲਸੀ ਅਤੇ ਮੋਟਰਸਾਈਕਲ ਸਵਾਰ ਅਜੈਪਾਲ ਪੁੱਤਰ ਪ੍ਰਤਾਪ ਸਿੰਘ ਜਖ਼ਮੀ ਹੋ ਗਏ। ਜਖ਼ਮੀ ਕੋਚ ਸੁਰਿੰਦਰ ਕਲਸੀ ਦੇ ਸਿਰ ’ਤੇ ਸੱਟ ਲੱਗੀ ਹੋਈ ਸੀ। ਇਸ ਮੌਕੇ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਕਲਸੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਜਖ਼ਮੀ ਅਜੈਪਾਲ ਦੀ ਹਾਲਤ ਸਥਿਰ ਬਣੀ ਹੋਈ ਹੈ ਜਦ ਕਿ ਕਲਸੀ ਦੀ ਦੀ ਗੰਭੀਰ ਹਾਲਤ ਕਰਕੇ ਏਮਜ਼ ਰੈਫਰ ਕਰ ਦਿੱਤਾ। ਜਿਸਨੂੰ ਏਮਜ਼ ਬਠਿੰਡਾ ਵਿਖੇ ਲਿਜਾਇਆ ਗਿਆ। ਜਿਥੇ ਬੀਤੀ ਰਾਤ ਉਸਦੀ ਮੌਤ ਹੋ ਗਈ। ਜਿਸ ਕਰਕੇ ਸ਼ਹਿਰ ਵਿਚ ਸੋਗ ਦਾ ਮਹੌਲ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਕਲਸੀ ਨੇ ਸੈਂਕੜੇ ਸਕੂਲਾਂ, ਕਾਲਜਾਂ ਦੀਆਂ ਟੀਮਾਂ ਤੇ ਹਜਾਰਾਂ ਸ਼ਗਿਰਦਾਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੱਤੀ ਹੈ।