ਭਾਈ ਮਸਤਾਨ ਸਿੰਘ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਸੀਬੀਐਸਈ ਦਸਵੀਂ ਜਮਾਤ ਦੇ ਨਤੀਜਿਆਂ ’ਚ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Fri, 17 Apr 2026 05:12 PM (IST)
Updated Date: Fri, 17 Apr 2026 05:15 PM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਭਾਈ ਮਸਤਾਨ ਸਿੰਘ ਪਬਲਿਕ ਸਕੂਲ ਨੇ ਸੀਬੀਐਸਈ ਦਸਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਮੁਨੀਸ਼ ਚੋਪੜਾ ਨੇ ਦੱਸਿਆ ਕਿ ਹੋਣਹਾਰ ਵਿਦਿਆਰਥਣ ਰਾਸ਼ੀ ਨੇ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ’ਚ ਪਹਿਲਾ ਸਥਾਨ, ਪਰੀਜ਼ਾਦ ਨੇ 97.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਅਸਨੇਹਦੀਪ ਸਿੰਘ ਨੇ 97.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜਿਸ ਨਾਲ ਸਕੂਲ ਦਾ ਮਾਣ ਵਧਿਆ ਹੈ। ਸਕੂਲ ਦੇ ਪੰਜਾਹ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜੋ ਕਿ ਮਾਣ ਵਾਲੀ ਗੱਲ ਹੈ। ਸਕੂਲ ਦੇ ਫਜ਼ਰ 97.2 ਪ੍ਰਤੀਸ਼ਤ, ਲਵਜੀਤ 96.6 ਪ੍ਰਤੀਸ਼ਤ, ਅਵਧ 96. 2 ਪ੍ਰਤੀਸ਼ਤ, ਦਿਵਿਅਮ 96 ਪ੍ਰਤੀਸ਼ਤ, ਸਤਵੀਰ 96 ਪ੍ਰਤੀਸ਼ਤ, ਸ਼ਾਇਨਾ ਤੇ ਜੈਸਮੀਨ 95. 8 ਪ੍ਰਤੀਸ਼ਤ, ਅਰਨਵ ਚੋਪੜਾ 95. 6 ਪ੍ਰਤੀਸ਼, ਯਸ਼ਿਕਾ 95. 4 ਪ੍ਰਤੀਸ਼ਤ, ਏਕਮਨੂਰ ਕੌਰ ਤੇ ਗੁਰਨਾਜ਼ ਸਿੰਘ 95. 2 ਪ੍ਰਤੀਸ਼ਤ, ਗੁਰਮਹਿਕ ਕੌਰ 94. 8 ਪ੍ਰਤੀਸ਼ਤ, ਸੁਖਮਨ ਕੌਰ 94. 6 ਪ੍ਰਤੀਸ਼ਤ, ਅਮਾਨਤ ਪਾਲ ਕੌਰ ਤੇ ਕੁੰਵਰਰਾਜ 94 2 ਪ੍ਰਤੀਸ਼ਤ, ਸਰਿਅੰਸ਼ੀ 94 ਪ੍ਰਤੀਸ਼ਤ, ਹਰਨੂਰ ਕੌਰ 93. 8, ਨਵਰਾਜ ਕੌਰ, ਐਸ਼ਮੀਤ ਕੌਰ ਜਸਮੀਤ ਕੌਰ, ਅਰਮਾਨਪ੍ਰੀਤ ਕੌਰ ਨੇ 93. 6 ਪ੍ਰਤੀਸ਼ਤ, ਸੁਪਨਪ੍ਰੀਤ ਕੌਰ, ਅਮਾਨਤ ਕੌਰ, ਗੁਰਸਿਫ਼ਤ ਕੌਰ ਤੇ ਸਿਮਰਨ ਕੌਰ ਨੇ 93. 4 ਪ੍ਰਤੀਸ਼ਤ, ਜਪਨੀਤ ਕੌਰ 92. 8, ਹਰਸਿਮਰਨ ਸਿੰਘ ਬਰਾੜ, ਲਵਲੀਨ ਕੌਰ 92. 6 ਪ੍ਰਤੀਸ਼ਤ, ਹਰਸਿਮਰਤ ਕੌਰ ਨੇ 92. 8 ਪ੍ਰਤੀਸ਼ਤ, ਮਨਵੀਰ ਕੌਰ ਨੇ 92. 6 ਪ੍ਰਤੀਸ਼ਤ, ਸਿੱਧੀ ਤੇ ਲਵਿਸ਼ ਕੁਮਾਰ 92. 4 ਪ੍ਰਤੀਸ਼ਤ, ਏਕਮਜੋਤ ਕੌਰ 92 ਪ੍ਰਤੀਸ਼ਤ, ਰਿਧਮਪ੍ਰੀਤ ਕੌਰ 91. 6 ਪ੍ਰਤੀਸ਼ਤ, ਤਮੰਨਾ 91. 4 ਪ੍ਰਤੀਸ਼ਤ, ਕਰਤਾਪ੍ਰੀਤ ਸਿੰਘ 91 ਪ੍ਰਤੀਸ਼ਤ, ਜਾਨਵੀ ਤੇ ਸਹਿਜਵੀਰ ਸਿੰਘ 90. 8 ਪ੍ਰਤੀਸ਼ਤ, ਪ੍ਰੀਤ ਤੇ ਰਿੱਧੀ 96. 6 ਪ੍ਰਤੀਸ਼ਤ, ਜਸ਼ਨ ਗਰਗ 90. 4 ਪ੍ਰਤੀਸ਼ਤ, ਸੁਖਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਪ੍ਰਨੀਤ ਕੌਰ, ਜੈਸਮੀਨ ਕੌਰ ਤੇ ਰਵਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਸੰਸਥਾਪਕ ਮਹੰਤ ਕਸ਼ਮੀਰ ਸਿੰਘ ਤੇ ਪ੍ਰਿੰਸੀਪਲ ਮੁਨੀਸ਼ ਚੋਪੜਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ।