ਭਾਈ ਮਸਤਾਨ ਸਿੰਘ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 04:05 PM (IST)
Updated Date: Fri, 15 May 2026 04:06 PM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਸੀਬੀਐੱਸਈ (CBSE) ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ’ਚ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਉੱਚ ਫ਼ੀਸਦੀ ਅੰਕ ਪ੍ਰਾਪਤ ਕਰਕੇ ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਨਤੀਜਿਆਂ ਅਨੁਸਾਰ ਮਨਦੀਪ ਸਿੰਘ 93.2% ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ ਸਥਾਨ, ਨੂਰਪ੍ਰੀਤ ਕੌਰ ਅਤੇ ਨਵਿਆ 93% ਅੰਕਾਂ ਨਾਲ ਦੂਜਾ ਸਥਾਨ, ਗਗਨਦੀਪ ਕੌਰ 91% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕੁੱਲ 31 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। 90% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਰ ਵਿਦਿਆਰਥੀਆਂ ’ਚ ਸਮਰਦੀਪ ਸਿੰਘ (93.8%), ਰਾਜਵੀਰ ਕੌਰ (93%), ਮਨਮੀਤ ਸਿੰਘ (93%), ਨਵਰੀਨ (92.8%), ਸੁਨਿਧੀ (92.4%), ਆਯੂਸੀ ਅਗਰਵਾਲ (92.2%), ਅਰਪਨਦੀਪ ਕੌਰ (92.2%), ਕੇਸ਼ਵ (92.2%), ਸਾਹਿਰਾ ਕੰਬੋਜ (92.2%), ਅਰਮਾਨ ਢਿਲੋਂ (91.8%), ਅਵਨੀ (91.6%), ਹਰਵੀਰ ਕੌਰ (91%), ਅਭਿਨੰਦਨ (91.6%), ਮੰਨਤ (90.4%) ਪਲਕਪ੍ਰੀਤ ਕੌਰ (90.2%) ਮਹਿਕ ਅਰੋੜਾ (90%), ਲਕਸ਼ ਚੁੱਘ (90%), ਇਸ਼ਪ੍ਰੀਤ ਕੌਰ (90%), ਮਨਰੀਤ ਕੌਰ ਗਿੱਲ (90%), ਸਮਰੀਤ ਕੌਰ ਬਰਾੜ (90%), ਰਿਧਮ ਖੇੜਾ (90%), ਅਸ਼ਵੀਰ ਕੌਰ (90%), ਆਲਮਜੀਤ ਕੌਰ (90%), ਹਿਮਾਨੀ (90%), ਸੁਹੇਲ ਸਿੰਘ ਚਹਿਲ (90%), ਨਵਪ੍ਰੀਤ ਕੌਰ ਅਤੇ ਹਰਨੀਤ ਕੌਰ ਨੇ ਵੀ 90% ਅੰਕ ਪ੍ਰਾਪਤ ਕੀਤੇ। 179 ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ’ਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਖ਼ੁਸ਼ੀ ਦੇ ਮੌਕੇ ’ਤੇ ਸਕੂਲ ਦੇ ਸੰਸਥਾਪਕ ਮਹੰਤ ਕਸ਼ਮੀਰ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।