ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਐਥਲੀਟ ਨੈਸ਼ਨਲ ਲੈਵਲ ਜੇਤੂ
ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਐਥਲੀਟ ਨੈਸ਼ਨਲ ਲੈਵਲ ਜੇਤੂ
Publish Date: Tue, 28 Apr 2026 04:11 PM (IST)
Updated Date: Tue, 28 Apr 2026 04:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਐਥਲੀਟ ‘ਪ੍ਰੀਤ ਕੌਰ’ ਨੇ ਨੈਸ਼ਨਲ ਓਪਨ ਰਿਲੇ ਚੰਡੀਗੜ੍ਹ ਵਿਖੇ ਕਾਂਸੀ ਦਾ ਤਗਮਾ ਜਿੱਤ ਕੇ ਇੱਕ ਵਾਰ ਫਿਰ ਕਾਲਜ ਦਾ ਨਾਮ ਅਤੇ ਯੂਨੀਵਰਸਿਟੀ ਦਾ ਨਾਮ ਪੂਰੇ ਰਾਜ ’ਚ ਰੁਸ਼ਨਾਇਆ ਹੈ। ਪ੍ਰਿੰਸੀਪਲ ਡਾ. ਐਸਐਸ ਸੰਘਾ ਅਤੇ ਉਨ੍ਹਾਂ ਦੇ ਨਾਲ ਸਟਾਫ ਮੈਂਬਰ ਸਾਹਿਬਾਨ ਪ੍ਰੋਫੈਸਰ ਇੰਦਰਾ ਪਹੂਜਾ, ਪ੍ਰੋਫੈਸਰ ਰਮਨ ਸਿੱਧੂ ਮੈਡਮ ਕੁਲਜਿੰਦਰ ਕੌਰ ਅਤੇ ਮੈਡਮ ਜਸਪ੍ਰੀਤ ਕੌਰ ਨੇ ਇਸ ਸਬੰਧੀ ਖੁਸ਼ੀ ਜਾਹਿਰ ਕੀਤੀ ਅਤੇ ਦੱਸਿਆ ਕਿ ਕਾਲਜ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ 4/10 ਮੀਟਰ ਮੁਕਾਬਲੇ ਵਿੱਚ ਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਖੇਡਾਂ ਦੇ ਖੇਤਰ ਵਿੱਚ ਕਾਲਜ ਦੀ ਵਿਸ਼ੇਸ਼ ਪਹਿਚਾਣ ਕਾਇਮ ਰੱਖੀ ਹੈ ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਖਿਡਾਰਨ ਪਹਿਲਾਂ ਪੰਜਾਬ ਯੂਨੀਵਰਸਿਟੀ ਚ ਚੰਡੀਗੜ੍ਹ ਵਿੱਚ ਐਥਲੈਟਿਕਸ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਬੈਸਟ ਐਥਲੀਟ ਰਹਿ ਚੁੱਕੀ ਹੈ ਸੁਨੀਤਾ ਵਿਲੀਅਮਸ ਹਾਊਸ ਦੀ ਇਹ ਖਿਡਾਰਨ ਐਥਲੈਟਿਕ ਮੀਟ ’ਚ ਵੀ ਕਾਲਜ ਦੇ ਬਾਕੀ ਚਾਰ ਹਾਊਸਾਂ ਦੇ ਮੁਕਾਬਲੇ ਵਿੱਚੋਂ ਸਰਵੋਤਮ ਖਿਡਾਰਨ ਦਾ ਖਿਤਾਬ ਹਾਸਿਲ ਹੋਇਆ ਹੈ। ਪ੍ਰਿੰਸੀਪਲ ਸਾਹਿਬ ਨੇ ਮੈਨੇਜਮੈਂਟ ਵੱਲੋਂ ਪ੍ਰੀਤ ਕੌਰ ਨੂੰ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਾਪਿਆਂ ਅਤੇ ਕੋਚ ਬਿਕਰਮ ਸਿੰਘ ਢਿੱਲੋਂ ਨੂੰ ਵੀ ਵਧਾਈ ਦਿੱਤੀ। ਕਾਲਜ ਨੂੰ ਇਸ ਖਿਡਾਰਨ ਤੋਂ ਭਵਿੱਖ ਵਿੱਚ ਹੋਰ ਵੀ ਅਗਲੀ ਪ੍ਰਾਪਤੀਆਂ ਦੀ ਆਸ ਹੈ।