ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
Publish Date: Sat, 16 May 2026 05:56 PM (IST)
Updated Date: Sat, 16 May 2026 05:57 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਭਰੋਸਾ ਜਤਾਇਆ ਕਿ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ’ਚ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ। ਪ੍ਰੈਸ ਕਾਨਫਰੰਸ ਦੌਰਾਨ ਰੋਜ਼ੀ ਬਰਕੰਦੀ ਨੇ ਕਿਹਾ ਕਿ ਸ਼ਹਿਰ ਦੇ ਲੋਕ ਇਸ ਵਾਰ ਵਿਕਾਸ ਤੇ ਤਜਰਬੇ ਦੇ ਆਧਾਰ ’ਤੇ ਵੋਟ ਪਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਮੁਕਤਸਰ ਸਾਹਿਬ ’ਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਅਕਾਲੀ ਸਰਕਾਰ ਨੇ ਕੰਮ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਉਹ ਕਿਸੇ ਭੁਲੇਖੇ ’ਚ ਨਾ ਆਉਣ ਤੇ ਸੋਚ-ਵਿਚਾਰ ਕਰਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਸਮਾਂ ਘੱਟ ਰਹਿ ਗਿਆ ਹੈ ਤੇ ਆਉਣ ਵਾਲੇ ਸਮੇਂ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ’ਚ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣੇਗੀ। ਜਾਰੀ ਕੀਤੀ ਲਿਸਟ ਅਨੁਸਾਰ ਵਾਰਡ 01 (ਐਸਸੀ ਇਸਤਰੀ) ਮਨਪ੍ਰੀਤ ਕੌਰ, ਵਾਰਡ 02 (ਇਸਤਰੀ ਜਨਰਲ) ਹਰਦੀਪ ਕੌਰ, ਵਾਰਡ ਨੰਬਰ 03 ’ਚ (ਪੁਰਸ਼ ਬੀਸੀ) ਧਰਮਪਾਲ ਸਿੰਘ, ਵਾਰਡ 04 (ਜਨਰਲ ਪੁਰਸ਼) ਮਹਿੰਦਰ ਪ੍ਰਤਾਪ (ਸਨੀ ਰਠੌਰ), ਵਾਰਡ ਨੰਬਰ 05 ਐਸਸੀ (ਇਸਤਰੀ) ਅਮ੍ਰਿਤਪਾਲ ਕੌਰ, ਵਾਰਡ ਨੰਬਰ 06 ਜਨਰਲ (ਪੁਰਸ਼) ਅਰਸ਼ ਬੱਤਰਾ, ਵਾਡਰ ਨੰਬਰ 07 ਜਨਰਲ (ਇਸਤਰੀ) ਰੁਪਿੰਦਰ ਕੌਰ ਬੱਤਰਾ, ਵਾਰਡ ਨੰਬਰ 08 ਜਨਰਲ (ਪੁਰਸ਼) ਜਗਦੀਸ਼ ਕੁਮਾਰ, ਵਾਰਡ ਨੰਬਰ 09 ਜਨਰਲ (ਇਸਤਰੀ) ਮਨਜੂ ਰਾਣੀ, 10 (ਜਨਰਲ ਪੁਰਸ਼) ਸੁਰਿੰਦਰ ਕੁਮਾਰ ਖੱਤਰੀ, ਵਾਰਡ ਨੰ. 11 ਜਨਰਲ (ਇਸਤਰੀ) ਰਿੰਕੂ ਰਾਣੀ, ਵਾਰਡ 12 ਜਨਰਲ (ਪੁਰਸ਼) ਰਣਜੀਤ ਸਿੰਘ ਮੈਨੇਜਰ, ਵਾਰਡ ਨੰ. 13 ਜਨਰਲ (ਇਸਤਰੀ) ਗੁਰਵਿੰਦਰ ਕੌਰ, ਵਾਰਡ ਨੰ. 14 ਐਸਸੀ (ਪੁਰਸ਼) ਕੰਵਲਜੀਤ ਸਿੰਘ, ਵਾਰਡ ਨੰਬਰ 15 ਐੱਸਸੀ (ਇਸਤਰੀ) ਬਿਮਲਾ ਦੇਵੀ, ਵਾਰਡ 16 ਐੱਸਸੀ (ਪੁਰਸ਼) ਬਲਜਿੰਦਰ ਸਿੰਘ, ਵਾਰਡ 17 ਜਨਰਲ (ਇਸਤਰੀ) ਅਮਨਦੀਪ ਕੌਰ, ਵਾਰਡ ਨੰ. 18 ਜਨਰਲ (ਪੁਰਸ਼) ਹਰਦੀਪ ਸਿੰਘ, ਵਾਰਡ ਨੰਬਰ 19 ਜਨਰਲ (ਇਸਤਰੀ), ਲਵਪ੍ਰੀਤ ਕੌਰ, ਵਾਰਡ 20 ਐੱਸਸੀ (ਪੁਰਸ਼) ਹਰਪ੍ਰੀਤ ਸਿੰਘ, ਵਾਰਡ 21 ਜਨਰਲ (ਇਸਤਰੀ), ਅਮਨਦੀਪ ਕੌਰ, ਵਾਰਡ 22 ਜਨਰਲ (ਪੁਰਸ਼) ਰਮੇਸ਼ ਸਿੰਘ, ਵਰਡ 23 ਐੱਸਸੀ (ਇਸਤਰੀ) ਵੀਨਾ ਰਾਣੀ, ਵਾਰਡ 24 ਜਨਰਲ (ਪੁਰਸ਼) ਸੰਜੀਵ ਕੁਮਾਰ (ਟਿੰਕੂ), ਵਾਰਡ 25 ਐੱਸਸੀ (ਇਸਤਰੀ) ਰਮਨਦੀਪ ਕੌਰ, ਵਾਰਡ 26 ਜਨਰਲ (ਪੁਰਸ਼) ਸਿਕੰਦਰ ਸਿੰਘ, ਵਾਰਡ 27 ਜਨਰਲ (ਇਸਤਰੀ) ਦਿਕਸ਼ਾ, ਵਾਰਡ 28 ਜਨਰਲ (ਪੁਰਸ਼) ਕਰਤਾਰ ਸਿੰਘ (ਟੀਨੂ ਸੇਠੀ), ਵਾਰਡ ਨੰਬਰ 29 ਐੱਸਸੀ (ਪੁਰਸ਼) ਅਨਵਰ (ਸੰਨੀ ਚੌਧਰੀ), ਵਾਰਡ ਨੰਬਰ 30 ਜਨਰਲ (ਇਸਤਰੀ) ਵੰਦਨਾ ਸ਼ਰਮਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਜਦਕਿ ਪਾਰਟੀ ਨੇ ਵਾਰਡ ਨੰ. 31 ’ਚ ਅਜੇ ਕੋਈ ਉਮੀਦਵਾਰ ਨਹੀਂ ਐਲਾਨਿਆ। ਇਸ ਮੌਕੇ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ, ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ, ਹਰਪਾਲ ਸਿੰਘ ਬੇਦੀ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।