- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਸੁਸਾਇਟੀ ਦੇ ਇੱਕ ਟਾਵਰ ਦੀ ਦਸਵੀਂ ਮੰਜ਼ਿਲ 'ਤੇ ਰਹਿੰਦਾ ਸੀ। ਰਾਤ ਦੇ ਕਰੀਬ 12:25 ਵਜੇ ਅਚਾਨਕ ਉਹ ਬਹੁਤ ਹੀ ਰਹੱਸਮਈ ਹਾਲਤ ਵਿਚ ਇਮਾਰਤ ਦੀ ਓਪਰੀ ਮੰਜ਼ਿਲ ਤੋਂ ਹੇਠਾਂ ਆ ਡਿੱਗਿਆ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਲਾਂਡਰਾਂ ਤੋਂ ਖਰੜ ਮੁੱਖ ਸੜਕ 'ਤੇ ਸਥਿਤ ਰਿਹਾਇਸ਼ੀ ਸੁਸਾਇਟੀ ਐੱਸਬੀਪੀ ਨੌਰਥ ਵੈਲੀ ਵਿੱਚ ਦੇਰ ਰਾਤ ਇੱਕ ਬੇਹੱਦ ਦਰਦਨਾਕ ਅਤੇ ਭੇਤਭਰੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਉੱਚੀ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਇਸ ਖ਼ਬਰ ਕਾਰਨ ਪੂਰੀ ਸੁਸਾਇਟੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਨਸਨੀ ਫੈਲ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਸੁਸਾਇਟੀ ਦੇ ਇੱਕ ਟਾਵਰ ਦੀ ਦਸਵੀਂ ਮੰਜ਼ਿਲ 'ਤੇ ਰਹਿੰਦਾ ਸੀ। ਰਾਤ ਦੇ ਕਰੀਬ 12:25 ਵਜੇ ਅਚਾਨਕ ਉਹ ਬਹੁਤ ਹੀ ਰਹੱਸਮਈ ਹਾਲਤ ਵਿਚ ਇਮਾਰਤ ਦੀ ਓਪਰੀ ਮੰਜ਼ਿਲ ਤੋਂ ਹੇਠਾਂ ਆ ਡਿੱਗਿਆ। ਤੇਜ਼ ਆਵਾਜ਼ ਸੁਣ ਕੇ ਸੁਸਾਇਟੀ ਵਿਚ ਤਾਇਨਾਤ ਸਕਿਓਰਿਟੀ ਗਾਰਡ ਅਤੇ ਨੇੜੇ-ਤੇੜੇ ਰਹਿਣ ਵਾਲੇ ਵਸਨੀਕ ਤੁਰੰਤ ਹਰਕਤ ਵਿਚ ਆਏ। ਜਦੋਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਨੌਜਵਾਨ ਲਹੂ-ਲੁਹਾਨ ਹਾਲਤ ਵਿਚ ਜ਼ਮੀਨ 'ਤੇ ਪਿਆ ਸੀ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ।
ਮੋਢੇ 'ਤੇ ਟੰਗਿਆ ਬੈਗ ਬਣਿਆ ਵੱਡਾ ਰਹੱਸ :
ਇਸ ਘਟਨਾ ਵਿਚ ਇੱਕ ਹੋਰ ਹੈਰਾਨੀਜਨਕ ਅਤੇ ਸ਼ੱਕੀ ਗੱਲ ਸਾਹਮਣੇ ਆਈ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਨੌਜਵਾਨ ਓਪਰੀ ਮੰਜ਼ਿਲ ਤੋਂ ਹੇਠਾਂ ਡਿੱਗਿਆ, ਤਾਂ ਉਸ ਦੇ ਮੋਢੇ 'ਤੇ ਇਕ ਪਿੱਠੂ ਬੈਗ ਟੰਗਿਆ ਹੋਇਆ ਸੀ। ਉਹ ਬੈਗ ਸਮੇਤ ਹੀ ਸਿੱਧਾ ਹੇਠਾਂ ਆ ਕੇ ਡਿੱਗਿਆ, ਜੋ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ ਕਿ ਕੀ ਨੌਜਵਾਨ ਕਿਤੇ ਜਾਣ ਦੀ ਤਿਆਰੀ ਵਿਚ ਸੀ ਜਾਂ ਫਿਰ ਮਾਮਲਾ ਕੁਝ ਹੋਰ ਹੈ।
ਸੁਸਾਇਟੀ ਦੇ ਵਸਨੀਕਾਂ ਵੱਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਤੁਰੰਤ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੁਸਾਇਟੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਹ ਹਾਦਸਾ ਸੀ, ਖੁਦਕੁਸ਼ੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਸੀ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।