ਮੋਹਾਲੀ ਪੁਲਿਸ ਦੀ ਵੱਡੀ ਸਫ਼ਲਤਾ: ਕਤਲ ਦੀ ਗੁੱਥੀ 12 ਘੰਟਿਆਂ 'ਚ ਸੁਲਝਾਈ, ਮੁੱਖ ਮੁਲਜ਼ਮ ਸਮੇਤ ਤਿੰਨ ਕਾਬੂ
ਥਾਣਾ ਮੁਖੀ ਫੇਜ 1 ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿੱਚ ਹੱਲ ਕਰ ਦਿੱਤਾ। ਮੋਹਾਲੀ ਦੇ ਸਨਅਤੀ ਖੇਤਰ ਪਲਾਟ ਨੰਬਰ 10-ਬੀ, ਪਿੰਡ ਮੋਹਾਲੀ ਵਿੱਚ ਕਿਰਾਏ ‘ਤੇ ਰਹਿੰਦੇ ਦਿਆਲ ਸਿੰਘ ਦਾ 1/2 ਮਾਰਚ ਦੀ ਰਾਤ ਨੂੰ ਛਾਤੀ ਵਿੱਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ।
Publish Date: Tue, 03 Mar 2026 03:38 PM (IST)
Updated Date: Tue, 03 Mar 2026 03:40 PM (IST)
ਰਣਜੀਤ ਸਿੰਘ ਰਾਣਾ, ਐੱਸ.ਏ.ਐੱਸ. ਨਗਰ: ਮੋਹਾਲੀ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ਼ 12 ਘੰਟਿਆਂ ਦੇ ਅੰਦਰ ਸੁਲਝਾ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਦੀ ਇਸ ਤੇਜ਼ ਕਾਰਵਾਈ ਦੀ ਜਾਣਕਾਰੀ ਡੀ.ਐੱਸ.ਪੀ. ਸਿਟੀ-1 ਪ੍ਰਿਥਵੀ ਸਿੰਘ ਚਹਿਲ ਨੇ ਦਿੱਤੀ।
ਥਾਣਾ ਮੁਖੀ ਫੇਜ 1 ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿੱਚ ਹੱਲ ਕਰ ਦਿੱਤਾ। ਮੋਹਾਲੀ ਦੇ ਸਨਅਤੀ ਖੇਤਰ ਪਲਾਟ ਨੰਬਰ 10-ਬੀ, ਪਿੰਡ ਮੋਹਾਲੀ ਵਿੱਚ ਕਿਰਾਏ ‘ਤੇ ਰਹਿੰਦੇ ਦਿਆਲ ਸਿੰਘ ਦਾ 1/2 ਮਾਰਚ ਦੀ ਰਾਤ ਨੂੰ ਛਾਤੀ ਵਿੱਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਂਚ ਦੌਰਾਨ ਪਤਾ ਲੱਗਿਆ ਕਿ ਘਰੇਲੂ ਤਕਰਾਰ ਕਾਰਨ ਮਨੀਸ਼ ਨੇ ਆਪਣੇ ਸਾਥੀਆਂ ਦੀਪਕ ਕੁਮਾਰ ਉਰਫ ਰੋਸ਼ਨ ਅਤੇ ਕੁਲਵੰਤ ਸਿੰਘ ਉਰਫ ਪ੍ਰੀਤ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਕੱਦਮਾ ਥਾਣਾ ਫੇਜ਼-1 ਵਿੱਚ ਦਰਜ ਕਰਕੇ ਮੁੱਖ ਦੋਸ਼ੀ ਨੂੰ 12 ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ, ਜਦਕਿ ਦੋ ਨਬਾਲਿਕਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ।