ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: 'ਆਪਰੇਸ਼ਨ ਪ੍ਰਹਾਰ ਦੋ' ਤਹਿਤ ਚਲਾਇਆ ਸਰਚ ਅਭਿਆਨ
ਪੰਜਾਬ ਵਿੱਚ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਲਈ ਡੀਜੀਪੀ ਪੰਜਾਬ ਵੱਲੋਂ ਵਿੱਢੀ ਗਈ ਮੁਹਿੰਮ 'ਆਪਰੇਸ਼ਨ ਪ੍ਰਹਾਰ ਦੋ' ਤਹਿਤ ਅੱਜ ਮੋਹਾਲੀ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆਈ। ਇਸ ਆਪਰੇਸ਼ਨ ਦੇ ਤਹਿਤ ਪੁਲਿਸ ਦੀਆਂ ਭਾਰੀ ਟੀਮਾਂ ਵੱਲੋਂ ਮੋਹਾਲੀ ਦੇ ਪਿੰਡ ਮਟੌਰ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ।
Publish Date: Mon, 09 Feb 2026 03:25 PM (IST)
Updated Date: Mon, 09 Feb 2026 03:27 PM (IST)
ਰਣਜੀਤ ਸਿੰਘ ਰਾਣਾ, ਐਸ ਏ ਐਸ ਨਗਰ। ਪੰਜਾਬ ਵਿੱਚ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਲਈ ਡੀਜੀਪੀ ਪੰਜਾਬ ਵੱਲੋਂ ਵਿੱਢੀ ਗਈ ਮੁਹਿੰਮ 'ਆਪਰੇਸ਼ਨ ਪ੍ਰਹਾਰ ਦੋ' ਤਹਿਤ ਅੱਜ ਮੋਹਾਲੀ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆਈ। ਇਸ ਆਪਰੇਸ਼ਨ ਦੇ ਤਹਿਤ ਪੁਲਿਸ ਦੀਆਂ ਭਾਰੀ ਟੀਮਾਂ ਵੱਲੋਂ ਮੋਹਾਲੀ ਦੇ ਪਿੰਡ ਮਟੌਰ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਇੱਕ ਵੱਡੇ ਪੱਧਰ ਦਾ ਆਪਰੇਸ਼ਨ ਹੈ ਜੋ ਲਗਾਤਾਰ 72 ਘੰਟੇ ਤੱਕ ਜਾਰੀ ਰਹੇਗਾ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਲਗਪਗ 1000 ਪੁਲਿਸ ਜਵਾਨਾਂ ਦੀ ਡਿਊਟੀ ਲਗਾਈ ਗਈ ਹੈ, ਜੋ ਜ਼ਿਲ੍ਹੇ ਦੇ ਕੋਨੇ-ਕੋਨੇ 'ਤੇ ਨਜ਼ਰ ਰੱਖਣਗੇ। ਪੁਲਿਸ ਵੱਲੋਂ ਸਾਰੇ ਥਾਣਿਆਂ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਦਾ ਕੋਈ ਅਪਰਾਧਿਕ ਪਿਛੋਕੜ ਰਿਹਾ ਹੈ ਜਾਂ ਜੋ ਪਹਿਲਾਂ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਰਹੇ ਹਨ, ਉਨ੍ਹਾਂ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਅਪਰਾਧੀਆਂ ਦੀ ਸਹਾਇਤਾ ਕਰਨ ਵਾਲੇ ਮਦਦਗਾਰਾਂ 'ਤੇ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਅਭਿਆਨ ਰਾਤ ਵੇਲੇ ਵੀ ਜਾਰੀ ਰਹੇਗਾ ਜਿਸ ਵਿੱਚ 50 ਦੇ ਕਰੀਬ ਨਾਕੇ ਲਗਾਏ ਜਾਣਗੇ ਅਤੇ ਰਾਤ ਵੇਲੇ ਮਾਰਕੀਟਾਂ ਵਿੱਚ ਵੀ ਤਲਾਸ਼ੀ ਅਭਿਆਨ ਜਾਰੀ ਰਹੇਗਾ