ਮੁਹਾਲੀ ਪੁਲਿਸ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ, ਦੁਕਾਨਦਾਰ ਦਾ ਪੈਸਿਆਂ ਨਾਲ ਭਰਿਆ ਬੈਗ ਮੋੜਿਆ
ਦੁਕਾਨਦਾਰ ਵਲੋਂ ਦੱਸੀਆਂ ਨਿਸ਼ਾਨੀਆਂ ਤੇ ਪੁਲਿਸ ਟੀਮ ਵਲੋਂ ਉਸ ਦੇ ਡਿੱਗੀ ਰਕਮ ਵਾਲਾ ਬੈਗ ਉਸਨੂੰ ਵਾਪਸ ਕਰ ਦਿੱਤਾ ਗਿਆ। ਜਗਤਾਰ ਸਿੰਘ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਦੁਕਾਨ ਲਈ ਸਾਮਾਨ ਲੈਣ ਗਿਆ ਸੀ ਕਿ ਰਸਤੇ ਵਿੱਚ ਉਸ ਦਾ ਬੈਗ ਡਿੱਗ ਗਿਆ।
Publish Date: Thu, 07 May 2026 07:26 PM (IST)
Updated Date: Thu, 07 May 2026 07:30 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਸੜਕ ਕਿਨਾਰੇ ਡਿੱਗੇ ਪਏ ਇੱਕ ਬੈਗ (ਜਿਸ ਵਿੱਚ 2 ਲੱਖ 70 ਹਜ਼ਾਰ ਰੁਪਏ ਸਨ) ਦੇ ਮਾਲਕ ਨੂੰ ਲੱਭ ਕੇ ਉਸਦੇ ਪੈਸੇ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਏਐੱਸਆਈ ਪਰਮਜੀਤ ਕੁਮਾਰ ਦੀ ਅਗਵਾਈ ਵਿੱਚ ਕਾਂਸਟੇਬਲ ਗੁਰਦੀਪ ਸਿੰਘ,ਗੌਰਵ ਜਾਖੜ, ਰੇਖਾ ਰਾਣੀ ਦੀ ਟੀਮ ਨੂੰ ਪੈਟਰੋਲਿਗ ਦੌਰਾਨ ਚਪੜਚਿੜੀ ਕੋਲ ਸੜਕ ਕਿਨਾਰੇ ਇੱਕ ਬੈਗ ਪਿਆ ਮਿਲਿਆ, ਜਿਸ ਵਿੱਚ ਤਕਰੀਬਨ ਦੋ ਲੱਖ ਸੱਤਰ ਹਜ਼ਾਰ ਰੁਪਏ, ਕੁਝ ਕਾਗਜ਼ਾਤ, ਆਈਡੀ ਕਾਰਡ, ਏਟੀਐੱਮ ਕਾਰਡ ਆਦਿ ਸੀ।
ਪੁਲਿਸ ਟੀਮ ਵਲੋਂ ਬੈਗ ਵਿੱਚ ਮਿਲੇ ਕਾਗਜ਼ਾ ਦੇ ਆਧਾਰ 'ਤੇ ਫੋਨ ਨੰਬਰ ਲੱਭ ਕੇ ਮਾਲਿਕ ਦੀ ਭਾਲ ਕੀਤੀ ਅਤੇ ਪੂਰੀ ਤਰ੍ਹਾਂ ਜਾਂਚ ਕਰਨ 'ਤੇ ਅਨਾਜ ਮੰਡੀ ਖਰੜ ਦੇ ਦੁਕਾਨਦਾਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ।
ਦੁਕਾਨਦਾਰ ਵਲੋਂ ਦੱਸੀਆਂ ਨਿਸ਼ਾਨੀਆਂ ਤੇ ਪੁਲਿਸ ਟੀਮ ਵਲੋਂ ਉਸ ਦੇ ਡਿੱਗੀ ਰਕਮ ਵਾਲਾ ਬੈਗ ਉਸਨੂੰ ਵਾਪਸ ਕਰ ਦਿੱਤਾ ਗਿਆ।
ਜਗਤਾਰ ਸਿੰਘ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਦੁਕਾਨ ਲਈ ਸਾਮਾਨ ਲੈਣ ਗਿਆ ਸੀ ਕਿ ਰਸਤੇ ਵਿੱਚ ਉਸ ਦਾ ਬੈਗ ਡਿੱਗ ਗਿਆ। ਜਗਤਾਰ ਸਿੰਘ ਨੇ ਏ ਐੱਸਆਈ ਪਰਮਜੀਤ ਕੁਮਾਰ ਅਤੇ ਬਾਕੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ
ਅੱਜ ਵੀ ਇਮਾਨਦਾਰ ਲੋਕ ਜ਼ਿੰਦਾ ਹਨ।