Mohali News : ਥਾਣਿਆਂ 'ਚ ਪਏ ਨਸ਼ਿਆਂ ਨੂੰ ਜਲਦ ਨਸ਼ਟ ਕਰਨ ਦੇ ਹੁਕਮ
ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਫੜੇ ਨਸ਼ਿਆਂ ਨੂੰ ਜਲਦ ਤੋਂ ਜਲਦ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਸੌਰਵ ਜਿੰਦਲ ਐੱਸਪੀ (ਜਾਂਚ) ਵੱਲੋਂ ਮਾਲਖਾਨਾ ਐੱਮਐੱਚਸੀ, ਸੈਂਟਰਲਾਈਜ਼ਡ ਮਾਲਖਾਨਾ ਇੰਚਾਰਜ ਅਤੇ ਸਰਕਲ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।
Publish Date: Sat, 09 May 2026 08:15 PM (IST)
Updated Date: Sat, 09 May 2026 08:18 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਫੜੇ ਨਸ਼ਿਆਂ ਨੂੰ ਜਲਦ ਤੋਂ ਜਲਦ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਸੌਰਵ ਜਿੰਦਲ ਐੱਸਪੀ (ਜਾਂਚ) ਵੱਲੋਂ ਮਾਲਖਾਨਾ ਐੱਮਐੱਚਸੀ, ਸੈਂਟਰਲਾਈਜ਼ਡ ਮਾਲਖਾਨਾ ਇੰਚਾਰਜ ਅਤੇ ਸਰਕਲ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਰੱਗ ਡਿਸਪੋਜ਼ਲ ਪ੍ਰਕਿਰਿਆ ਨੂੰ ਕਾਨੂੰਨੀ ਅਤੇ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਉਣ ਅਤੇ ਤਫਤੀਸ਼ੀ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਐੱਸਪੀ ਸੌਰਵ ਜਿੰਦਲ ਨੇ ਗੱਲਬਾਤ ਕਰਨ ਤੇ ਦੱਸਿਆ ਕਿ ਵੱਖ ਵੱਖ ਥਾਣਿਆਂ ਦੇ ਮਾਲਖਾਨਿਆਂ ਵਿੱਚ ਪਏ ਨਸ਼ਿਆਂ ਨੂੰ ਮਾਣਯੋਗ ਹਾਈ ਕੋਰਟ ਦੀਆਂ ਹਦਾਇਤਾਂ 'ਤੇ ਤੁਰੰਤ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਇਹ ਪ੍ਰਕਿਰਿਆ ਦੋ ਵਾਰ ਕੀਤੀ ਗਈ ਜਿਸ ਵਿੱਚ ਲਗਭਗ 300 ਕੇਸਾਂ ਵਿੱਚ ਫੜੇ ਨਸ਼ਿਆਂ ਨੂੰ ਨਸ਼ਟ ਕਰਕੇ ਨਿਪਟਾਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਲਗਭਗ 200 ਕੇਸਾਂ ਵਿੱਚ ਫੜੇ ਗਏ ਅਫੀਮ, ਭੁੱਕੀ, ਹੈਰੋਇਨ ਅਤੇ ਹੋਰ ਵੱਖ ਵੱਖ ਨਸ਼ਿਆਂ ਨੂੰ ਜਲਦ ਤੋਂ ਜਲਦ ਕਾਨੂੰਨੀ ਪ੍ਰਕਿਰਿਆ ਤਹਿਤ ਨਸ਼ਟ ਕੀਤਾ ਜਾਵੇਗਾ।