PSEB ਦਾ ਅਹਿਮ ਫੈਸਲਾ : ਅਕਾਦਮਿਕ ਸਾਲ 2026–27 ਤੋਂ ਸਿੱਧੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਪਾਠ-ਪੁਸਤਕਾਂ, 15 ਮਾਰਚ ਤੱਕ ਕਰੋ ਆਨਲਾਈਨ ਅਪਲਾਈ
ਪਾਠ-ਪੁਸਤਕਾਂ ਦੀ ਮੰਗ ਪ੍ਰਾਪਤ ਕਰਨ ਲਈ ਬੋਰਡ ਦੀ ਅਧਿਕਾਰਕ ਵੈਬਸਾਈਟ ’ਤੇ ਇਕ ਵੈੱਬ ਪੋਰਟਲ ਤਿਆਰ ਕੀਤਾ ਗਿਆ ਹੈ। ਸਕੂਲ ਆਪਣੇ ਲਾਗਇਨ ਆਈਡੀ ਰਾਹੀਂ ਪੇਜ ’ਤੇ ਜਾ ਕੇ ਜਮਾਤ-ਵਾਰ ਅਤੇ ਵਿਸ਼ਾ-ਵਾਰ ਲੋੜੀਂਦੀਆਂ ਪੁਸਤਕਾਂ ਦੀ ਮੰਗ 15 ਮਾਰਚ 2026 ਤੱਕ ਆਨਲਾਈਨ ਭਰ ਕੇ ਸਬਮਿਟ ਕਰ ਸਕਦੇ ਹਨ।
Publish Date: Fri, 27 Feb 2026 12:09 PM (IST)
Updated Date: Fri, 27 Feb 2026 12:13 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026–27 ਤੋਂ ਐਫੀਲੀਏਟਡ ਅਤੇ ਐਸੋਸੀਏਟਡ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਹੁਣ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਪਾਠ-ਪੁਸਤਕਾਂ ਸਿੱਧੇ ਸਕੂਲਾਂ ਰਾਹੀਂ ਬੋਰਡ ਵੱਲੋਂ ਹੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਤੇ ਪੈਂਦਾ ਵਿੱਤੀ ਬੋਝ ਘਟਾਉਂਦੇ ਹੋਏ 15 ਫ਼ੀਸਦੀ ਡਿਸਕਾਊਂਟ ਹੁਣ ਸਿੱਧੇ ਤੌਰ ’ਤੇ ਵਿਦਿਆਰਥੀਆਂ ਨੂੰ ਲਾਭ ਦੇ ਰੂਪ ’ਚ ਪ੍ਰਦਾਨ ਕਰਨਾ ਹੈ। ਜਿਸ ਨਾਲ ਪੁਸਤਕਾਂ ਘੱਟ ਕੀਮਤ ’ਤੇ ਉਪਲਬੱਧ ਹੋਣਗੀਆਂ। ਪਾਠ-ਪੁਸਤਕਾਂ ਦੀ ਮੰਗ ਪ੍ਰਾਪਤ ਕਰਨ ਲਈ ਬੋਰਡ ਦੀ ਅਧਿਕਾਰਕ ਵੈਬਸਾਈਟ ’ਤੇ ਇਕ ਵੈੱਬ ਪੋਰਟਲ ਤਿਆਰ ਕੀਤਾ ਗਿਆ ਹੈ। ਸਕੂਲ ਆਪਣੇ ਲਾਗਇਨ ਆਈਡੀ ਰਾਹੀਂ ਪੇਜ ’ਤੇ ਜਾ ਕੇ ਜਮਾਤ-ਵਾਰ ਅਤੇ ਵਿਸ਼ਾ-ਵਾਰ ਲੋੜੀਂਦੀਆਂ ਪੁਸਤਕਾਂ ਦੀ ਮੰਗ 15 ਮਾਰਚ 2026 ਤੱਕ ਆਨਲਾਈਨ ਭਰ ਕੇ ਸਬਮਿਟ ਕਰ ਸਕਦੇ ਹਨ।
ਬੋਰਡ ਵੱਲੋਂ ਸਮੂਹ ਐਫੀਲੀਏਟਡ/ਐਸੋਸੀਏਟਡ ਸਕੂਲਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਕੂਲ ਲਾਗਇਨ ਵਿਚ ਜਾ ਕੇ ਨਿਰਧਾਰਤ ਮਿਤੀ ਤੋਂ ਪਹਿਲਾਂ ਬੁੱਕ ਡਿਮਾਂਡ ਦਾ ਪ੍ਰੋਫਾਰਮਾ ਭਰਨਾ ਯਕੀਨੀ ਬਣਾਉਣ ਤਾਂ ਜੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।