ਨੌਜਵਾਨ ਪੱਤਰਕਾਰਾਂ ਲਈ ਵੱਡਾ ਮੌਕਾ: ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ, 25 ਮਾਰਚ ਤੱਕ ਭੇਜੋ ਆਪਣਾ ਕੰਮ
ਉਹ ਪੱਤਰਕਾਰ ਜਿਨ੍ਹਾਂ ਵੱਲੋਂ ਸਾਲ 2025 ਵਿਚ ਅਜਿਹਾ ਵਿਲੱਖਣ ਕੰਮ ਆਪਣੀ ਕਲਮ ਰਾਹੀਂ ਕੀਤਾ ਗਿਆ ਹੋਵੇ, ਜਿਸ ਦਾ ਸਮਾਜ, ਪ੍ਰਸ਼ਾਸਨ ਤੇ ਸਰਕਾਰ ’ਤੇ ਅਸਰ ਹੋਇਆ ਹੋਵੇ, ਇਸ ਸਨਮਾਨ ਲਈ ਅਰਜ਼ੀ ਭੇਜ ਸਕਦੇ ਹਨ।
Publish Date: Sun, 22 Mar 2026 11:02 AM (IST)
Updated Date: Sun, 22 Mar 2026 11:16 AM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 23ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ 03 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਪ੍ਰੈੱਸ ਕਲੱਬ 27-ਬੀ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਪ੍ਰਬੰਧਕ ਰਜਿੰਦਰ ਰੋਜ਼ੀ (ਕਵਿੱਤਰੀ) ਨੇ ਦੱਸਿਆ ਕਿ ਇਹ ਸਨਮਾਨ ਪ੍ਰਿੰਟ, ਇਲੈਕਟਰਾਨਿਕ, ਵੈੱਬ ਮੀਡੀਆ, ਫੋਟੋਗ੍ਰਾਫੀ ਖੇਤਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾੱਸ ਕਾੱਮ ਕੋਰਸਪੋਨਡਸ ਟਾੱਪਰ ਨੂੰ ਸ਼ੁੱਧ ਚਾਂਦੀ ਦੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਜਾਵੇਗਾ।
ਇਸ ਲਈ ਟਰੱਸਟ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੋ ਕਿ 25 ਮਾਰਚ 2026 ਤੱਕ ਟਰੱਸਟ ਦੇ ਈਮੇਲ ਆਈਡੀ ’ਤੇ ਭੇਜੀਆਂ ਜਾ ਸਕਦੀਆਂ ਹਨ।
ਉਹ ਪੱਤਰਕਾਰ ਜਿਨ੍ਹਾਂ ਵੱਲੋਂ ਸਾਲ 2025 ਵਿਚ ਅਜਿਹਾ ਵਿਲੱਖਣ ਕੰਮ ਆਪਣੀ ਕਲਮ ਰਾਹੀਂ ਕੀਤਾ ਗਿਆ ਹੋਵੇ, ਜਿਸ ਦਾ ਸਮਾਜ, ਪ੍ਰਸ਼ਾਸਨ ਤੇ ਸਰਕਾਰ ’ਤੇ ਅਸਰ ਹੋਇਆ ਹੋਵੇ, ਇਸ ਸਨਮਾਨ ਲਈ ਅਰਜ਼ੀ ਭੇਜ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਿੰਮੀ ਮਰਵਾਹਾ ਪੱਤਰਕਾਰ ਸਨ, ਜਿਨ੍ਹਾਂ ਦਾ 23 ਸਾਲ ਪਹਿਲਾਂ 22 ਮਾਰਚ 2003 ਨੂੰ 24 ਸਾਲ ਦੀ ਉਮਰ ਵਿਚ ਚੰਡੀਗੜ੍ਹ ਵਿਖੇ ਸੜਕ ਦੁਰਘਟਨਾ ਦੌਰਾਨ ਸਵਰਗਵਾਸ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਇਸ ਟਰੱਸਟ ਦੀ ਸਥਾਪਨਾ ਕਰਕੇ ਇਹ ਸਿਲਸਿਲਾ ਸ਼ੁਰੂ ਕੀਤਾ ਗਿਆ। 03 ਅਪ੍ਰੈਲ ਨੂੰ ਸਿੰਮੀ ਮਰਵਾਹਾ ਦੇ ਜਨਮ ਦਿਨ ’ਤੇ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਟਰੱਸਟ ਹੁਣ ਤੱਕ 23 ਸਾਲਾਂ ਵਿਚ 67 ਪੱਤਰਕਾਰਾਂ ਦਾ ਸਨਮਾਨ ਕਰ ਚੁੱਕਿਆ ਹੈ।