ਬੀਐੱਸਕੇਬੀ ਮਾਲਵਾ ਸਕੂਲ ’ਚ ਜ਼ੋਨਲ ਐਥਲੈਟਿਕ ਮੀਟ ਕਰਵਾਈ
ਬੀ.ਐੱਸ.ਕੇ.ਬੀ ਮਾਲਵਾ ਸਕੂਲ ਵਿਖੇ ਜੋਨਲ ਐਥਲੈਟਿਕ ਮੀਟ ਆਯੋਜਿਤ
Publish Date: Sat, 02 May 2026 04:26 PM (IST)
Updated Date: Sat, 02 May 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ ਵਿਖੇ ਸੀਆਈਐੱਸਸੀਈ ਜ਼ੋਨਲ ਐਥਲੈਟਿਕ ਮੀਟ ਆਯੋਜਿਤ ਕੀਤੀ ਗਈ। ਇਸ ਐਥਲੈਟਿਕ ਮੀਟ ’ਚ ਸ੍ਰੀ ਮੁਕਤਸਰ ਸਾਹਿਬ ਜੋਨ ਦੇ 14 ਸਕੂਲਾਂ ਦੇ ਕਰੀਬ 300 ਖਿਡਾਰੀਆਂ ਨੇ ਵੱਖ ਵੱਖ ਐਥਲੈਟਿਕ ਮੁਕਾਬਲਿਆਂ ’ਚ ਭਾਗ ਲਿਆ। ਐਥਲੈਟਿਕ ਮੀਟ ਦੌਰਾਨ ਮਾਲਵਾ ਸਕੂਲ ਮੈਨੇਜਮੈਂਟ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਕੂਲ ਦੇ ਖਿਡਾਰੀਆਂ ਨੇ ਵੱਖ ਵੱਖ ਈਵੈਂਟਸ ’ਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਥਲੈਟਿਕ ਮੀਟ ਦੌਰਾਨ ਜੇਤੂ ਰੱਖੇ ਖਿਡਾਰੀਆਂ ਅਤੇ ਐਥਲੀਟਸ ਨੂੰ ਸਕੂਲ ਦੇ ਪ੍ਰਿੰਸ. ਕਰਨਲ ਸੁਧਾਂਸ਼ੂ ਆਰਿਆ (ਸੇਵਾਮੁਕਤ) ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।