ਸੀਐੱਚਸੀ ਬੱਧਨੀ ਕਲਾਂ 'ਚ ਮਨਾਇਆ ਵਿਸ਼ਵ ਨਰਸਿੰਗ ਦਿਵਸ
ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ
Publish Date: Wed, 13 May 2026 03:35 PM (IST)
Updated Date: Thu, 14 May 2026 04:00 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ: ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ ਵਿਖੇ ਵਿਸ਼ਵ ਨਰਸਿੰਗ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਨਰਸਿੰਗ ਸਿਸਟਰ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸੰਸਥਾ ਦੇ ਸਟਾਫ਼ ਨੇ ਕੇਕ ਕੱਟ ਕੇ ਫਲੋਰੈਂਸ ਨਾਈਟਿੰਗੇਲ ਦਾ ਜਨਮ ਦਿਨ ਮਨਾਇਆ। ਉਨ੍ਹਾਂ ਨੇ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਬੇਹੱਦ ਕਠਿਨ ਹਾਲਾਤਾਂ ਵਿਚ ਨਿਰਸਵਾਰਥ ਸੇਵਾਵਾਂ ਨਿਭਾਉਣ ਸਦਕਾ ਖੱਟੇ ਨਾਮਣੇ ਦਾ ਉਚੇਚਾ ਜਿਕਰ ਕਰਦਿਆਂ ਨਰਸਿੰਗ ਸਟਾਫ਼ ਨੂੰ ਉਨ੍ਹਾਂ ਦੀਆਂ ਮਹਾਨ ਸੇਵਾਵਾਂ ਤੋਂ ਪ੍ਰੇਰਣਾ ਲੈਣ ਦੀ ਸਲਾਹ ਦਿੱਤੀ। ਮੈਡੀਕਲ ਅਫ਼ਸਰ ਡਾ. ਸ਼ੁਭ ਕਰਮਨ ਨੇ ਕਿਹਾ ਕਿ ਸਾਨੂੰ ਆਪਣੇ ਨਰਸਿੰਗ ਸਟਾਫ਼ ’ਤੇ ਮਾਣ ਹੈ, ਜੋ ਦਿਨ ਰਾਤ ਮਿਹਨਤ ਕਰਕੇ ਮਰੀਜ਼ਾਂ ਦੀ ਸੇਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਸੀਨੀਅਰ ਸਟਾਫ਼ ਨਰਸ ਨਵਪ੍ਰੀਤ ਕੌਰ ਮਾਨ ਨੇ ਨਰਸਿੰਗ ਸਟਾਫ਼ ਦੀ ਤਰਫ਼ੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਸਟਾਫ਼ ਨਰਸ ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ ਤੋਂ ਇਲਾਵਾ ਫ਼ਾਰਮੇਸੀ ਚੀਫ ਕੀਰਤਨ ਕੌਰ, ਦਲਜਿੰਦਰ ਸਿੰਘ, ਜਤਿੰਦਰਪਾਲ ਸਿੰਘ, ਅਮਰੀਕ ਸਿੰਘ, ਸੰਕੇਤ ਅਗਰਵਾਲ ਸਾਰੇ ਫਾਰਮੇਸੀ ਅਫ਼ਸਰ, ਰਮਨਦੀਪ ਸਿੰਘ ਏਆਰਐੱਮ, ਗੁਰਸੇਵਕ ਸਿੰਘ ਰੇਡੀਓ ਗ੍ਰਾਫਰ, ਗੁਰਪ੍ਰੀਤ ਸਿੰਘ ਓਟੀ ਅਸਿਸਟੈਂਟ, ਸ਼ਰਨਜੀਤ ਕੌਰ ਅਤੇ ਸੁਮਨ ਲੈਬ ਟੈਕਨੀਸ਼ੀਅਨ, ਸੁਖਜੀਤ ਸਿੰਘ, ਰਾਜਵਿੰਦਰ ਕੌਰ, ਸ਼ਾਮਉਨ ਓਟ ਸਟਾਫ਼, ਬੇਅੰਤ ਕੌਰ, ਪਰਮਜੀਤ ਕੌਰ, ਜਸਵੰਤ ਸਿੰਘ ਵਾਰਡ ਹੈਲਪਰ, ਸੁਰਜੀਤ ਲਾਲ ਸਫ਼ਾਈ ਸੇਵਕ, ਟ੍ਰੇਨਿੰਗ ਸਟੂਡੈਂਟ ਹਰਮੋਲ ਕੌਰ ਅਤੇ ਅੰਜਲੀ ਆਦਿ ਵੀ ਮੌਜੂਦ ਸਨ। ਅਖ਼ੀਰ ’ਚ ਐੱਚਡੀਐੱਫ਼ ਸੀ ਬੈਂਕ ਬੱਧਨੀ ਕਲਾਂ ਦੇ ਸਟਾਫ਼ ਹਰਪ੍ਰੀਤ ਸਿੰਘ ਅਤੇ ਅਭੀਨਵ ਗਰਗ ਵੱਲੋਂ ਨਰਸਿੰਗ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।