ਮਾਵਾਂ ਧੀਆਂ ਸਤਿਕਾਰ ਯੋਜਨਾ ਪ੍ਰਤੀ ਔਰਤਾਂ ਉਤਸ਼ਾਹਿਤ
ਮਾਵਾਂ ਧੀਆਂ ਸਤਿਕਾਰ ਯੋਜਨਾ ਪ੍ਰਤੀ ਔਰਤਾਂ ਉਤਸ਼ਾਹਿਤ
Publish Date: Wed, 06 May 2026 05:46 PM (IST)
Updated Date: Wed, 06 May 2026 05:47 PM (IST)

ਬਲਕਰਨ ਜਟਾਣਾ. ਪੰਜਾਬੀ ਜਾਗਰਣ ਮਲੋਟ : ਮਲੋਟ ’ਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ। ਔਰਤਾਂ ਇਸ ਯੋਜਨਾ ਲਈ ਕਾਫ਼ੀ ਉਤਸ਼ਾਹ ਦਿਖਾ ਰਹੀਆਂ ਹਨ। ਮਲੋਟ ’ਚ ਰਜਿਸਟ੍ਰੇਸ਼ਨ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ। 20 ਦਿਨਾਂ ’ਚ ਲਗਭਗ 48,000 ਔਰਤਾਂ ਨੇ ਰਜਿਸਟ੍ਰੇਸ਼ਨ ਕੀਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਲਕੇ ’ਚ 80,000 ਰਜਿਸਟ੍ਰੇਸ਼ਨਾਂ ਦਾ ਟੀਚਾ ਹੈ ਜੋ ਕਿ ਇੱਕ ਹਫ਼ਤੇ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਲਾਕਿਆਂ ’ਚ ਕੈਂਪਾਂ ਦੀ ਗਿਣਤੀ ਵਧਾਈ ਜਾਵੇਗੀ। ਸਰਕਾਰ ਨੇ ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਔਰਤਾਂ ਨੂੰ 1,500 ਰੁਪਏ ਤੇ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁਕਤਸਰ ਜ਼ਿਲ੍ਹੇ ’ਚ, ਰਜਿਸਟ੍ਰੇਸ਼ਨ ਸਿਰਫ਼ ਮਲੋਟ ਵਿਧਾਨ ਸਭਾ ਹਲਕੇ ’ਚ ਹੀ ਸ਼ੁਰੂ ਹੋਈ ਹੈ। ਦੋਵਾਂ ਸ੍ਰੇਣੀਆਂ ਲਈ 1500 ਰੁਪਏ ਪ੍ਰਦਾਨ ਕਰਨੇ ਚਾਹੀਦੇ ਨੇ : ਕੁਲਬੀਰ ਕੌਰ ਬੀਬਾ ਕੁਲਬੀਰ ਕੌਰ ਨੇ ਕਿਹਾ ਕਿ ਜਨਰਲ ਸ੍ਰੇਣੀ ਦੀਆਂ ਔਰਤਾਂ ਨੂੰ 1,000 ਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਦੇਣ ਨਾਲ ਮਹੱਤਵਪੂਰਨ ਲਾਭ ਮਿਲੇਗਾ। ਇਸ ਪੈਸੇ ਨਾਲ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀਆਂ ਹਨ ਤੇ ਇਸਨੂੰ ਘਰੇਲੂ ਕੰਮਾਂ ’ਤੇ ਖਰਚ ਕਰ ਸਕਦੀਆਂ ਹਨ। ਉਸਨੇ ਕਿਹਾ ਕਿ ਸਰਕਾਰ ਨੂੰ ਵਿਤਕਰੇ ਨੂੰ ਰੋਕਣ ਲਈ ਦੋਵਾਂ ਸ੍ਰੇਣੀਆਂ ਲਈ ਪ੍ਰਤੀ ਮਹੀਨਾ 1,500 ਪ੍ਰਦਾਨ ਕਰਨੇ ਚਾਹੀਦੇ ਹਨ। ਰਸੋਈ ਲਈ ਕੁਝ ਜਰੂਰੀ ਸeਮਾਨ ਖਰੀਦ ਸਕਦੀਆਂ ਔਰਤਾਂ : ਜਯੋਤੀ ਸ਼ਰਮਾ ਜਯੋਤੀ ਸ਼ਰਮਾ ਨੇ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ’ਚ 1,000 ਰੁਪਏ ਬਹੁਤ ਕੁਝ ਨਹੀਂ ਕਰਦੇ ਫਿਰ ਵੀ ਸਰਕਾਰ ਦਾ 1,000 ਰੁਪਏ ਦੇਣ ਦਾ ਫੈਸਲਾ ਔਰਤਾਂ ਲਈ ਮਹੱਤਵਪੂਰਨ ਹੈ। ਇਸਦਾ ਮਤਲਬ ਹੈ ਕਿ ਔਰਤਾਂ ਰਸੋਈ ਲਈ ਕੁਝ ਜ਼ਰੂਰੀ ਸਮਾਨ ਖਰੀਦ ਸਕਦੀਆਂ ਹਨ। 1,000 ਰੁਪਏ ਨਾਲ ਔਰਤਾਂ ਨੂੰ ਕੁਝ ਹੌਂਸਲਾ ਮਿਲ ਜਾਂਦਾ ਹੈ। ਸਰਕਾਰ ਦਾ ਫੈਸਲਾ ਸ਼ਲਾਘਾਯੋਗ : ਕੁਲਦੀਪ ਮੋਹਲਾਂ ਬੀਬਾ ਕੁਲਦੀਪ ਕੌਰ ਮੋਹਲਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀ ਗਰੰਟੀ ਨੂੰ ਪੂਰਾ ਕਰਕੇ ਬਹੁਤ ਨਾਮਣਾ ਖੱਟਿਆ ਹੈ ਤੇ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤੋਂ ਔਰਤਾਂ ਨੂੰ ਬਹੁਤ ਫਾਇਦਾ ਹੋਵੇਗਾ, ਕਿਉਂਕਿ ਉਹ ਲੰਬੇ ਸਮੇਂ ਤੋਂ ਇਸ ਗਰੰਟੀ ਦੀ ਉਡੀਕ ਕਰ ਰਹੀਆਂ ਸਨ। ਔਰਤਾਂ ਇਸ ਪੈਸੇ ਨਾਲ ਆਪਣੀਆਂ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣਗੀਆਂ। ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ।