ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀਆਂ ਲੱਤਾਂ ਕੱਟੀਆਂ
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀਆਂ ਲੱਤਾਂ ਕੱਟੀਆਂ
Publish Date: Sun, 19 Oct 2025 05:22 PM (IST)
Updated Date: Sun, 19 Oct 2025 05:23 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਐਤਵਾਰ ਦੁਪਹਿਰ ਸਮੇਂ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਔਰਤ ਦੀਆਂ ਲੱਤਾਂ ਕੱਟੀਆਂ ਗਈਆਂ। ਇਕੱਤਰ ਜਾਣਕਾਰੀ ਅਨੁਸਾਰ ਬਬੀਤਾ ਪਤਨੀ ਰਾਜ ਕੁਮਾਰ ਵਾਸੀ ਗਲੀ ਨੰਬਰ 2 ਗਾਂਧੀ ਨਗਰ ਨੇੜੇ ਡੇਰਾ ਬਾਬਾ ਬੱਗੂ ਭਗਤ ਜੋ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਚਾਹ ਦਾ ਕੰਮ ਕਰਦੀ ਸੀ, ਇੱਥੇ ਸਪੈਸ਼ਲ ਚੱਲ ਰਹੀ ਸੀ ਤੇ ਲੇਬਰ ਪੱਲੇਦਾਰਾਂ ਨੂੰ ਚਾਹ ਬਣਾ ਕੇ ਜਦੋਂ ਉਹ ਔਰਤ ਗੱਡੀ ਦੇ ਹੇਠਾਂ ਤੋਂ ਲੰਘਣ ਲੱਗੀ ਤਾਂ ਗੱਡੀ ਚੱਲ ਪਈ ਤੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ ਦੌਰਾਨ ਉਸਨੂੰ ਜੀਪੀਆਰ ਨੇ ਮੌਕੇ ਤੇ ਕੱਢ ਕੇ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਹਾਲਤ ਨਾਜ਼ਕ ਬਣੀ ਹੋਈ ਹੈ। ਓਧਰ ਰੇਲਵੇ ਪੁਲਿਸ ਦੇ ਏਐਸਆਈ ਜਗਤਾਰ ਸਿੰਘ ਨੇ ਕਿਹਾ ਕਿ ਮਾਲ ਗੱਡੀ ਦੀ ਸਾਂਟਿੰਗ ਹੋ ਰਹੀ ਸੀ ਕਿ ਇਸ ਦੌਰਾਨ ਔਰਤ ਗੱਡੀ ਦੇ ਹੇਠੋਂ ਲੰਘ ਰਹੀ ਸੀ ਉਸਨੂੰ ਰੋਕਣ ਲਈ ਅਵਾਜ਼ਾਂ ਵੀ ਮਾਰੀਆਂ ਪਰ ਗੱਡੀ ਜਦ ਪਿੱਛੇ ਹੋਈ ਤਾਂ ਉਹ ਹੇਠਾਂ ਆ ਗਈ ਜਿਸ ਕਾਰਨ ਉਸਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਉਸਨੂੰ ਤੁਰੰਤ ਹਸਪਤਾਲ ਵੀ ਪਹੁੰਚਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਉਣ ਜਾਣ ਵਾਸਤੇ ਅਧਿਕਾਰਤ ਰਸਤੇ ਹੀ ਅਪਣਾਉਣ ਕੋਈ ਵੀ ਵਿਅਕਤੀ ਇਸ ਤਰ੍ਹਾਂ ਰੇਲਵੇ ਲਾਈਨ ਕਰਾਸ ਨਾ ਕਰੇ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਵੇ।