ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ ‘‘20 ਸਵਾਲ-20 ਇਨਾਮ’’ ਦੇ ਜੇਤੂਆਂ ਨੂੰ ਵੰਡੇੇ ਇਨਾਮ

ਮੋਕਸ਼, ਹਰਮਨਪ੍ਰੀਤ ਤੇ ਨੈਨਸੀ ਮਿੱਤਲ ਦੇ ਪਹਿਲੇ ਡਰਾਅ ਨਿਕਲੇ
ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਗੁਰੂ ਨਾਨਕ ਵੈਲਫੈਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਮਾਤਾ ਭਾਗ ਕੌਰ ਜੀ ਪ੍ਰੇਰਨਾ ਸਦਕਾ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਸੁਖਵਿੰਦਰ ਕੌਰ ਦੁਆਰਾ ਸ਼ਬਦ ਕੀਰਤਨ ਨਾਲ ਹੋਈ। ਭੁਪਿੰਦਰ ਕੌਰ, ਸੁਖਵਿੰਦਰ ਕੌਰ, ਤਵਨੀਸ਼ ਕੌਰ ਅਤੇ ਗੁਰਮੀਤ ਕੌਰ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਯੁੱਧ ਦੇ ਮੈਦਾਨ ਵਿੱਚੋਂ 40 ਸਿੰਘ ਬੇਦਾਵਾ ਲਿਖ ਕੇ ਦੇ ਆਏ ਜਦ ਉਨ੍ਹਾਂ ਨੂੰ ਘਰਾਂ ਵਿੱਚ ਫਿਟਕਾਰਾਂ ਪਈਆਂ ਤਾਂ ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਖਿਦਾਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਜੀ ਦਾ ਸਾਥ ਦਿੱਤਾ ਤੇ ਸ਼ਹਾਦਤ ਦਿੱਤੀਆਂ। ਉਨ੍ਹਾਂ ਨੇ ਚਾਲੀ ਮੁਕਤਿਆਂ ਦੇ ਸੰਬੰਧ ਵਿੱਚ ਇਸ ਵਾਰ ਮੌਜੂਦ ਸੰਗਤ ਤੋਂ ਸਵਾਲ ਪੁੱਛੇ ਗਏ ਅਤੇ ਮੌਕੇ ਤੇ ਇਨਾਮ ਦਿੱਤੇ ਗਏ। ਇਸ ਵਾਰ ਸੰਗਤ ਨੂੰ ‘‘ਚਾਲੀ ਮੁਕਤੇ ’’ ਦਾ ਕਿਤਾਬਚਾ ਵਿੱਚੋ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ। ਜਿਨ੍ਹਾਂ ਵਿੱਚ ਪਹਿਲਾ ਡਰਾਅ ਮੋਕਸ਼, ਦੂਜਾ ਹਰਮਨਪ੍ਰੀਤ ਕੌਰ ਅਤੇ ਤੀਜਾ ਨੈ ਨਸੀ ਮਿੱਤਲ ਤੋਂ ਬਾਅਦ ਵਿੱਚ ਹਰਸੀਰਤ ਕੌਰ, ਨਵਦੀਪ ਕੌਰ, ਸੰਦੀਪ ਕੌਰ, ਪਰਮਿੰਦਰ ਕੌਰ, ਕਿਸ਼ਨ ਸਿੰਘ, ਭੁਪਿੰਦਰ ਕੌਰ, ਗੁਰਵਿੰਦਰ ਕੌਰ, ਬਲਵਿੰਦਰ ਕੌਰ, ਜਪਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਜੁਗਨੂੰ ਭਗਤ, ਸਿਮਰਨਜੀਤ ਕੌਰ, ਸਮਰਾਟ ਸਿੰਘ, ਨਿਸ਼ਾ ਕੌਰ, ਅਰਮਾਨ ਸਿੰਘ, ਸਹਿਜਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਸਮੇਤ ਵੀਹ ਦੇ ਡਰਾਅ ਰਾਹੀ ਨਾਂਅ ਨਿਕਲੇ। ਵਰਿੰਦਰਪਾਲ ਸਿੰਘ ਅਰਨੇਜਾ ਨੇ ਲੱਕੀ ਡਰਾਅ ਦੀ ਪਰਚੀਆਂ ਚੁੱਕੀਆਂ। 20 ਸਵਾਲ –20 ਇਨਾਮ ਦੇ ਡਰਾਅ ਦੀ ਜੱਜਮੈਟ ਲੈਕ: ਬਚਨ ਸਿੰਘ, ਬੱਬਰਜੀਤ ਸਿੰਘ ਅਤੇ ਸਿਮਰਨਜੀਤ ਕੌਰ ਨੇ ਕੀਤੀ। ਉਕਤ ਵੀਹ ਡਰਾਅ ਵਾਲੇ ਜੇਤੂਆਂ ਨੂੰ ਇਨਾਮ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਸਮਾਜ ਸੇਵੀ ਗੁਰਿੰਦਰ ਸਿੰਘ, ਕੌਸਲਰ ਅਰਨੀ ਚਾਵਲਾ, ਐਲ ਆਈ ਸੀ ਦੇ ਲੀਗਲ ਐਡਵਾਈਜ਼ਰ ਵਰਿੰਦਰਪਾਲ ਸਿੰਘ ਅਰਨੇਜਾ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਬਾਬਾ ਜੀਵਨ ਸਿੰਘ ਕਾਲਜ ਰੋਡ ਦੇ ਪ੍ਰਧਾਨ ਬੱਬਰਜੀਤ ਸਿੰਘ, ਜਸਮੀਤ ਸਿੰਘ , ਬਲਕਾਰ ਸਿੰਘ ਅਤੇ ਸਿਮਰਨਜੀਤ ਕੌਰ ਨੇ ਇਨਾਮ ਤਕਸੀਮ ਕੀਤੇ। ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਿਨ੍ਹਾਂ ਦੇ ਡਰਾਅ ਨਿਕਲੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਕਿਹਾ ਕਿ ਇਹੋ ਜਿਹੇ ਉਪਰਾਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ ਅਤੇ ਸੰਗਤ ਨੂੰ ਪੂਰਨ ਸਹਿਯੋਗ ਦੇਣ ਲਈ ਬੇਨਤੀ ਕੀਤੀ । ਲੈਕ: ਬਚਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸਿਮਰਨ ਕਰਕੇ ਸਮਾਪਤੀ ਕੀਤੀ ਗਈ।