ਦਿਵਯ ਜਯੋਤੀ ਜਾਗਰਤੀ ਸੰਸਥਾਨ ਨੇ ਸਤਿਸੰਗ ਕਰਵਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ
Publish Date: Wed, 29 Apr 2026 04:20 PM (IST)
Updated Date: Thu, 30 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ’ਚ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ। ਇਸ ਦੌਰਾਨ ਸੰਗਤ ਨੂੰ ਦੱਸਦੇ ਹੋਏ ਸਾਧਵੀ ਸ਼ਿਲਪਾ ਭਾਰਤੀ ਨੇ ਕਿਹਾ ਕਿ ਹਰ ਵਸਤੂ ਦੇ ਵਿਚ ਇਕ ਵਿਸ਼ੇਸ਼ ਗੁਣ ਹੁੰਦਾ ਹੈ। ਜਿਸ ਦੇ ਕਾਰਨ ਉਸ ਵਸਤੂ ਦੀ ਪਹਿਚਾਣ ਬਣਦੀ ਹੈ। ਜੇ ਉਸ ਵਿਚ ਉਹ ਗੁਣ ਨਾ ਰਹੇ ਤਾਂ ਵਸਤੂ ਦੀ ਪਹਿਚਾਣ ਕਦੀ ਕਾਇਮ ਨਹੀਂ ਰਹਿ ਸਕਦੀ। ਉਦਾਹਰਨ ਦੇ ਲਈ ਜਿਸ ਪ੍ਰਕਾਰ ਚੀਨੀ ਦਾ ਗੁਣ ਹੈ ਮਿਠਾਸ ਜੇ ਉਸਦੇ ਵਿਚੋਂ ਮਿਠਾਸ ਕੱਢ ਲਈ ਜਾਵੇ ਤਾਂ ਉਸਨੂੰ ਚੀਨੀ ਕੌਣ ਕਹੇਗਾ। ਇਸੇ ਪ੍ਰਕਾਰ ਊਸ਼ਣਤਾ ਸੂਰਜ ਦਾ ਗੁਣ ਹੁੰਦਾ ਹੈ। ਗਰਮੀ ਹੀ ਖ਼ਤਮ ਹੋ ਜਾਏ ਤਾਂ ਉਹ ਸੂਰਜ ਨਹੀਂ ਰਹੇਗਾ। ਇਸ ਪ੍ਰਕਾਰ ਪਾਣੀ ਸ਼ੀਤਲਤਾ ਨੂੰ ਖੋ ਦੇਵੇ ਤਾਂ ਉਸ ਨੂੰ ਪਾਣੀ ਨਹੀਂ ਕਿਹਾ ਜਾ ਸਕਦਾ। ਠੀਕ ਇਹੀ ਨਿਯਮ ਮਾਨਵ ਦੇ ਉੱਪਰ ਵੀ ਲਾਗੂ ਹੁੰਦਾ ਹੈ । ਇਨਸਾਨ ਨੂੰ ਕੇਵਲ ਤਦ ਹੀ ਮਨੁੱਖ ਕਿਹਾ ਜਾ ਸਕਦਾ ਹੈ। ਜਦ ਉਸਦੇ ਅੰਦਰ ਮਾਨਵਤਾ ਦਾ ਗੁਣ ਬਿਰਾਜਮਾਨ ਹੋਵੇ ਨਹੀਂ ਤਾਂ ਉਸਨੂੰ ਇਨਸਾਨ ਦੀ ਸੰਘਿਆ ਨਹੀਂ ਦਿੱਤੀ ਜਾ ਸਕਦੀ। ਸਾਧਵੀ ਨੇ ਕਿਹਾ ਕਿ ਵਰਤਮਾਨ ਸਮਾਜ ਦੀ ਵਿਡੰਬਨਾ ਦੇਖੀਏ ਕਿ ਇਨਸਾਨ ਦੇ ਅੰਦਰ ਮਾਨਵਤਾ ਦੇ ਸਭ ਗੁਣ ਸਮਾਪਤ ਹੁੰਦੇ ਜਾ ਰਹੇ ਹੈ, ਇਸ ਲਈ ਸੰਤ ਕਹਿੰਦੇ ਨੇ ਮਾਨਵ ਬਣੋ ਪਰੰਤੂ ਵਿਅਕਤੀ ਦੇ ਉੱਪਰ ਇਨ੍ਹਾਂ ਵਿਚਾਰਾਂ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਅਜਿਹੇ ਹਾਲਾਤਾਂ ਦੇ ਅੰਦਰ ਸਥਿਤੀ ਦੇ ਵਿਚ ਸੁਧਾਰ ਲਿਆਉਣਾ ਅਤੀ ਜ਼ਰੂਰੀ ਹੈ ਪਰੰਤੂ ਇਹ ਸੁਧਾਰ ਇਸ ਦਾ ਹੱਲ ਕੇਵਲ ਮਾਤਰਬ੍ਰਹਮ ਰਿਸ਼ੀ ਸਤਿਗੁਰੂ ਦੇ ਦੁਆਰਾ ਹੀ ਹੋ ਸਕਦਾ ਹੈ। ਜਿਸ ਨਾਲ ਹਰ ਵਸਤੂ ਅਤੇ ਸਥਿਤੀ ਦਾ ਸਹੀ ਗਿਆਨ ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਬੁੱਧੀ ਦੇ ਵਿਚ ਵਿਵੇਕ ਦੇ ਪ੍ਰਕਾਸ਼ ਦੇ ਨਾਲ ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ।।