ਸ਼੍ਰੀ ਪੰਚਮੁਖੀ ਧਾਮ ਮੰਦਰ ’ਚ ਸੰਕੀਰਤਨ ਕਰਵਾਇਆ
ਆਰਾ ਰੋਡ ਸਥਿਤ ਸ਼੍ਰੀ ਪੰਚਮੁਖੀ ਧਾਮ
Publish Date: Wed, 20 May 2026 03:27 PM (IST)
Updated Date: Thu, 21 May 2026 04:01 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਆਰਾ ਰੋਡ ਸਥਿਤ ਸ਼੍ਰੀ ਪੰਚਮੁਖੀ ਧਾਮ ਮੰਦਰ ਵਿਖੇ ਮੰਗਲਵਾਰ ਰਾਤ ਹਫ਼ਤਾਵਾਰੀ ਸੰਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ। ਪੁਜਾਰੀ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਵਿਚ ਸਮਾਜ ਸੇਵੀ ਪਲਵੀ ਮਿੱਡਾ, ਰਿਤੂ ਕਾਲੜਾ, ਵੇਨਿਕਾ ਗੋਇਲ, ਪ੍ਰਿਅੰਕਾ ਸਿੰਗਲਾ, ਕਿਰਨਦੀਪ, ਹੇਮਾ ਬੋਹਤ ਵੱਲੋਂ ਭੋਗ ਲਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸ਼੍ਰੀ ਰਾਮ ਮਹਾਵੀਰ ਦਲ ਅਤੇ ਸੰਕੀਰਤਨ ਮੰਡਲ ਦੇ ਅਧਿਕਾਰੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਮੰਦਰ ਦੇ ਸੇਵਾਦਾਰ ਸ਼ਿਵ ਟੰਡਨ, ਮਨੋਜ ਟੰਡਨ, ਦੀਪਕ ਕੌੜਾ, ਸੁਸ਼ੀਲ ਮਿੱਢਾ, ਅਮਨ ਮਦਾਨ, ਨਿਤਿਨ ਗੁਪਤਾ, ਸ਼ੁਭਮ ਗੁਪਤਾ, ਰਾਜ ਸਚਦੇਵਾ, ਸੌਰਵ ਗੋਇਲ ਅਤੇ ਸੋਨੂੰ ਢੀਂਗਰਾ ਆਦਿ ਹਾਜ਼ਰ ਸਨ। ਇਸ ਮੌਕੇ ਵਾਰਡ ਨੰ 39 ਦੇ ਕੌਂਸਲਰ ਉਮੀਦਵਾਰ ਅਤੇ ਸਮਾਜ ਸੇਵੀ ਸੰਜੇ ਸ਼ਰਮਾ ਨੇ ਸ਼੍ਰੀ ਪੰਚਮੁਖੀ ਬਾਬਾ ਦਾ ਆਸ਼ੀਰਵਾਦ ਲੈਣ ਲਈ ਬਾਲਾਜੀ ਮਹਾਰਾਜ ਅੱਗੇ ਮੱਥਾ ਟੇਕਿਆ। ਇਸ ਮੌਕੇ ਸੰਕੀਰਤਨ ਦੌਰਾਨ ਭਜਨ ਗਾਇਕਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਭਜਨ ਗਾਇਨ ਕੀਤਾ। ਮੰਦਿਰ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ, ਮੰਦਰ ਦੇ ਨਾਲ ਲਗਦੀ ਲਈ ਗਈ ਜ਼ਮੀਨ ’ਤੇ ਇਕ ਲੰਗਰ ਹਾਲ ਬਣਾਇਆ ਜਾ ਰਿਹਾ ਹੈ, ਅਤੇ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਾਹਿਲ ਅਰੋੜਾ ਨੇ ਮੰਦਰ ਕਮੇਟੀ ਦੀ ਪ੍ਰਸ਼ੰਸਾ ਕੀਤੀ। ਪੁਜਾਰੀ ਪੁਸ਼ਪਰਾਜ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਦਰ ਕਮੇਟੀ ਨੇ ਸੰਜੇ ਸ਼ਰਮਾ ਅਤੇ ਪਤਵੰਤਿਆਂ ਨੂੰ ਬਾਲਾ ਜੀ ਦਾ ਰੂਪ ਭੇਟ ਕਰਕੇ ਸਨਮਾਨਿਤ ਕੀਤਾ। ਸੰਕੀਰਤਨ ਦੀ ਸਮਾਪਤੀ ’ਤੇ ਸਾਰੇ ਸ਼ਰਧਾਲੂਆਂ ਨੇ ਸ਼੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ।