ਵਿਸ਼ਵਜੋਤ ਸਿੰਘ ਬਰਾੜ ਲੈਫਟੀਨੈਂਟ ਬਣੇ, ਮੁਕਤਸਰੀਆਂ ’ਚ ਖੁਸ਼ੀ ਦੀ ਲਹਿਰ
ਵਿਸ਼ਵਜੋਤ ਸਿੰਘ ਬਰਾੜ ਦੇ ਭਾਰਤੀ ਫੌਜ ’ਚ ਲੈਫਟੀਨੈਂਟ ਬਣੇ ਜਾਣ 'ਤੇ ਮੁਕਤਸਰ ਵਾਸੀਆਂ ’ਚ ਖੁਸ਼ੀ ਦੀ ਲਹਿਰ
Publish Date: Tue, 10 Mar 2026 06:09 PM (IST)
Updated Date: Tue, 10 Mar 2026 06:12 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਵਿਸ਼ਵਜੋਤ ਸਿੰਘ ਬਰਾੜ ਦੇ ਭਾਰਤੀ ਫੌਜ ’ਚ ਬਤੌਰ ਲੈਫਟੀਨੈਂਟ ਚੁਣੇ ਜਾਣ ਤੇ ਮੁਕਤਸਰ ਵਾਸੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਲੈਫਟੀਨੈਂਟ ਵਿਸ਼ਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕਾਮਯਾਬੀ ਦਾ ਸਿਹਰਾ ਉਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਬਰਾੜ ਅਤੇ ਮਾਤਾ ਪਰਮਜੀਤ ਕੌਰ ਬਰਾੜ ਵੱਲੋਂ ਮਿਲੇ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਖੁਸ਼ੀ ਦੇ ਮੌਕੇ ’ਤੇ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਢੋਲ ਢਮੱਕੇ ਨਾਲ ਉਸਦਾ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਜਿੱਥੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਏ, ਉੱਥੇ ਹੀ ਉਹ ਆਪਣੇ ਜੱਦੀ ਪਿੰਡ ਬੂੜਾਗੁੱਜਰ ਵਿਖੇ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਅਮਰਿੰਦਰ ਸਿੰਘ ਗਰੇਵਾਲ, ਭੈਣ ਨਵਰੀਤ ਕੌਰ ਗਰੇਵਾਲ, ਜਗਮੰਦਰ ਸਿੰਘ ਸੰਧੂ ਸੁੱਖਣਵਾਲਾ, ਗੁਰਜੰਟ ਸਿੰਘ ਬਰਾੜ, ਕੌਂਸਲਰ ਲਾਡੀ ਬੱਤਰਾ, ਰੁਪਿੰਦਰ ਕੌਰ ਬੱਤਰਾ, ਡਾ. ਸੇਵਾ ਸਿੰਘ, ਕਾਮਰੇਡ ਖਰੈਤੀ ਲਾਲ, ਗੁਰਚਰਨ ਸਿੰਘ ਬਰਾੜ, ਬਲਦੇਵ ਸਿੰਘ, ਪਵਨ ਕੁਮਾਰ, ਵਿਨੋਦ ਕੁਮਾਰ, ਗੋਪਾਲ ਚੰਦ, ਚਰਨਜੀਤ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਸੰਧੂ, ਡਾ. ਕੁਲਦੀਪ ਸਿੰਘ, ਡਾ. ਪ੍ਰਭਜੋਤ ਕੌਰ, ਪ੍ਰੋ. ਹਰਮਨ ਪ੍ਰੀਤ ਸਿੰਘ ਸੰਧੂ, ਗੁਰਦੀਪ ਸਿੰਘ ਖੁਰਮੀ ਆਦਿ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ।