ਪਾਰਕ ਲਈ ਵਾਟਰ ਕੂਲਰ ਭੇਟ
ਪਾਰਕ ਨੂੰ ਵਾਟਰ ਕੂਲਰ ਭੇਂਟ ਕੀਤਾ
Publish Date: Sat, 16 May 2026 04:40 PM (IST)
Updated Date: Sat, 16 May 2026 04:42 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ ਵੱਲੋਂ ਆਪਣੇ ਪਿਤਾ ਸਾਧੂ ਰਾਮ ਬਾਂਸਲ ਤੇ ਮਾਤਾ ਨਿਰਮਲਾ ਦੇਵੀ ਬਾਂਸਲ ਦੀ ਯਾਦ ’ਚ ਮੰਡੀ ਵਾਲਾ ਪਾਰਕ ਵਿਖੇ ਇਕ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਮਨ ਸਿੰਗਲਾ ਨੇ ਦੱਸਿਆ ਕਿ ਮੰਡੀ ਵਾਲਾ ਪਾਰਕ ਵਿਖੇ ਆਉਣ ਵਾਲੇ ਲੋਕਾਂ ਨੂੰ ਪੀਣ ਵਾਲੇ ਠੰਡੇ ਪਾਣੀ ਦੀ ਸੁਵਿਧਾ ਦੇਣ ਲਈ ਸਮਾਜਸੇਵੀ ਸੁਨੀਲ ਬਾਂਸਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ 100 ਲੀਟਰ ਸਮਰਥਾ ਵਾਲਾ ਵਾਟਰ ਕੂਲਰ ਭੇਂਟ ਕੀਤਾ ਗਿਆ ਹੈ। ਇਸ ਮੌਕੇ ਮੰਡੀ ਵਾਲਾ ਪਾਰਕ ਕਮੇਟੀ ਵੱਲੋਂ ਬਾਂਸਲ ਪਰਿਵਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਮਨ ਸਿੰਗਲਾ ਤੋਂ ਇਲਾਵਾ ਕੈਸ਼ੀਅਰ ਓਮ ਪ੍ਰਕਾਸ਼, ਸੰਜੀਵ ਕੁਮਾਰ ਕਾਕਾ ਆਦਿ ਵੀ ਮੌਜੂਦ ਸਨ।