ਹਾਈਕਿੰਗ ਟਰੈਕਿੰਗ ਕੈਂਪ ’ਚ ਹਿੱਸਾ ਲੈਣ ਵਾਲੇ ਵਾਲੰਟੀਅਰ ਸਨਮਾਨੇ
ਹਾਈਕਿੰਗ ਟਰੈਕਿੰਗ ਕੈਂਪ ’ਚ ਹਿੱਸਾ ਲੈ ਕੇ ਵਾਪਿਸ ਆਈਆਂ ਵਾਲੰਟੀਰਅਜ ਨੂੰ ਕੀਤਾ ਸਨਮਾਨਿਤ
Publish Date: Tue, 17 Mar 2026 04:03 PM (IST)
Updated Date: Tue, 17 Mar 2026 04:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਐੱਮਐੱਮਡੀ ਡੀਏਵੀ ਕਾਲਜ ਗਿੱਦੜਬਾਹਾ ਦੀਆਂ ਪੰਜ ਐਨਐਸਐਸ ਵਲੰਟੀਅਰਜ ਹਰੀਕੇ ਪਤਨ ਵੈਟਲੈਂਡ ਤਰਨਤਾਰਨ ਵਿਖੇ ਆਯੋਜਿਤ ਕੀਤੇ ਗਏ ਹਾਈਕਿੰਗ ਟਰੈਕਿੰਗ ਕੈਂਪ ਨੇ ਭਾਗ ਲਿਆ। ਵਰਨਣਯੋਗ ਹੈ ਕਿ ਇਸ ਕੈਂਪ ’ਚ ਬਠਿੰਡਾ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਐਨਐਸਐਸ ਵਲੰਟੀਅਰਾਂ (ਲੜਕੀਆਂ) ਦੀ ਚੋਣ ਹੋਈ ਸੀ ਉਸ ’ਚ ਐਮਐਮਡੀ ਡੀਏਵੀ ਕਾਲਜ ਦੀਆਂ ਲੜਕੀਆਂ ਕ੍ਰਮਵਾਰ ਰੁਪਿੰਦਰ ਕੌਰ, ਅਨਮੋਲ, ਨੀਸ਼ਾ, ਦਿਵਿਆ ਅਤੇ ਅਰਸ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪ੍ਰਿੰ. ਰਾਜੇਸ਼ ਮਹਾਜਨ ਨੇ ਦੱਸਿਆ ਕਿ ਕੈਂਪ ਦੌਰਾਨ ਇੰਨਾਂ ਵਲੰਟੀਅਰਾਂ ਨੇ ਪੂਰੇ ਅਨੁਸ਼ਾਸਨ ’ਚ ਰਹਿੰਦਿਆਂ ਤਮਾਮ ਗਤੀਵਿਧੀਆਂ ਵਿਚ ਸਫਲਤਾਪੂਰਵਕ ਹਿੱਸਾ ਲਿਆ। ਅੱਜ ਉਕਤ ਵਾਲੰਟੀਅਰਜ ਦੇ ਕਾਲਜ ਪੁੱਜਣ ਤੇ ਪ੍ਰਿੰ. ਰਾਜੇਸ਼ ਮਹਾਜਨ ਸਮੇਤ ਕਾਲਜ ਸਟਾਫ ਵੱਲੋਂ ਇੰਨਾਂ ਲੜਕੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇੰਨਾਂ ਨੂੰ ਉਚੇਚੇ ਤੌਰ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਨਐਸਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਅੰਜਲੀ, ਜਸਵਿੰਦਰ ਬਾਘਲਾ, ਰੋਮਨ ਕੁਮਾਰ ਅਤੇ ਰਿੰਕੂ ਆਦੀਵਾਲ ਵੀ ਮੌਜੂਦ ਸਨ।