ਕਾਂਗਰਸ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਵਾਜ਼ ਬੁਲੰਦ
ਹਲਕਾ ਇੰਚਾਰਜ ਮਲਵਿਕਾ ਸੂਦ
Publish Date: Fri, 20 Feb 2026 04:40 PM (IST)
Updated Date: Sat, 21 Feb 2026 04:04 AM (IST)

ਖੇਤੀ ਸੈਕਟਰ ਬਚਾਉਣ ਦੀ ਮੰਗ ਨੂੰ ਲੈ ਕੇ ਸੌਂਪਿਆ ਪੱਤਰ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਹਲਕਾ ਇੰਚਾਰਜ ਮਲਵਿਕਾ ਸੂਦ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਏਡੀਸੀ ਜਸਪਿੰਦਰ ਸਿੰਘ ਰਾਹੀਂ ਪੰਜਾਬ ਦੇ ਗਵਰਨਰ ਦੇ ਨਾਮ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਵਪਾਰ ਸਮਝੌਤੇ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਗਿਆ ਕਿ ਇਹ ਸਮਝੌਤਾ ਦੇਸ਼ ਭਰ, ਖ਼ਾਸ ਕਰਕੇ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨੀ ਅਰਥਵਿਵਸਥਾ ਲਈ ਘਾਤਕ ਸਾਬਤ ਹੋ ਸਕਦਾ ਹੈ। ਮਲਵਿਕਾ ਸੂਦ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਖੇਤੀਬਾੜੀ ਹੈ ਅਤੇ ਜੇ ਸਸਤੇ ਵਿਦੇਸ਼ੀ ਖੇਤੀ ਉਤਪਾਦ ਭਾਰਤੀ ਮੰਡੀਆਂ ਵਿਚ ਵੱਡੇ ਪੱਧਰ ’ਤੇ ਦਾਖਲ ਹੋਣ ਲੱਗੇ ਤਾਂ ਦੇਸੀ ਫ਼ਸਲਾਂ ਦੀ ਮੰਗ ਘਟ ਜਾਵੇਗੀ। ਇਸ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਆਪਣੀ ਪੈਦਾਵਾਰ ਦਾ ਵਾਜ਼ਬ ਮੁੱਲ ਨਹੀਂ ਮਿਲੇਗਾ ਅਤੇ ਉਹ ਆਰਥਿਕ ਸੰਕਟ ਵਿਚ ਫ਼ਸ ਸਕਦੇ ਹਨ। ਉਨ੍ਹਾਂ ਦਰਸਾਇਆ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ, ਬੇਰੁਜ਼ਗਾਰੀ ਅਤੇ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅਜਿਹੇ ਸਮੇਂ ਵਿਚ ਇਹ ਸਮਝੌਤਾ ਕਿਸਾਨਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਅਮਰੀਕੀ ਕਿਸਾਨਾਂ ਨੂੰ ਮਿਲਣ ਵਾਲੀਆਂ ਵੱਡੀਆਂ ਸਬਸਿਡੀਆਂ ਅਤੇ ਆਧੁਨਿਕ ਤਕਨੀਕ ਦੇ ਮੁਕਾਬਲੇ ਪੰਜਾਬ ਦੇ ਕਿਸਾਨਾਂ ਲਈ ਟਿਕੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਮੰਗ ਪੱਤਰ ਵਿਚ ਕਿਹਾ ਗਿਆ ਕਿ ਵਿਦੇਸ਼ੀ ਖੇਤੀ ਉਤਪਾਦਾਂ ਦੇ ਆਉਣ ਨਾਲ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਮੰਡੀਆਂ ਨਾਲ ਜੁੜੇ ਆੜ੍ਹਤੀ, ਮਜ਼ਦੂਰ ਅਤੇ ਛੋਟੇ ਵਪਾਰੀ ਵੀ ਪ੍ਰਭਾਵਿਤ ਹੋਣਗੇ। ਇਸ ਨਾਲ ਪਿੰਡਾਂ ਦੀ ਅਰਥਵਿਵਸਥਾ ਡਗਮਗਾ ਸਕਦੀ ਹੈ ਅਤੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਵਧ ਸਕਦੀ ਹੈ। ਮਲਵਿਕਾ ਸੂਦ ਨੇ ਕਿਹਾ ਕਿ ਖੇਤੀਬਾੜੀ ਸਿਰਫ਼ ਰੁਜ਼ਗਾਰ ਦਾ ਸਾਧਨ ਨਹੀਂ, ਸਗੋਂ ਪੰਜਾਬ ਦੀ ਸੰਸਕ੍ਰਿਤੀ ਅਤੇ ਸਮਾਜਿਕ ਢਾਂਚੇ ਦੀ ਪਹਿਚਾਣ ਹੈ। ਇਸ ਲਈ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਕਾਂਗਰਸ ਆਗੂਆਂ ਨੇ ਮੰਗ ਕੀਤੀ ਕਿ ਇਸ ਵਪਾਰ ਸਮਝੌਤੇ ਦੀ ਤੁਰੰਤ ਸਮੀਖਿਆ ਕਰਕੇ ਖੇਤੀਬਾੜੀ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਅਣਦੇਖਾ ਕੀਤਾ ਤਾਂ ਰਾਜ ਪੱਧਰ ’ਤੇ ਵੱਡਾ ਅੰਦੋਲਨ ਛੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਅਨਾਜ਼ ਸੁਰੱਖਿਆ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੇ ਹੱਕਾਂ ਨਾਲ ਕੋਈ ਵੀ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਸਾਹੋਕੇ, ਜਗਸੀਰ ਸਿੰਘ ਕਾਲੇਕੇ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਵਿਜੇ ਸਾਥੀ ਸਾਬਕਾ ਵਿਧਾਇਕ, ਇੰਦਰਜੀਤ ਸਿੰਘ ਚੜਿੱਕ ਸਾਬਕਾ ਚੇਅਰਮੈਨ, ਵਿਨੋਦ ਬਾਸਲ ਸਾਬਕਾ ਚੇਅਰਮੈਨ, ਐਡਵੋਕੇਟ ਰਵੀ ਗਰੇਵਾਲ, ਮਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਡਿੰਪਲ, ਸਵਰਨ ਸਿੰਘ ਆਦੀਵਾਲ, ਕ੍ਰਿਸਨ ਤਿਵਾੜੀ, ਚੇਅਰਮੈਨ ਉਪਿੰਦਰ ਸਿੰਘ, ਜਸਵੀਰ ਸਿੰਘ ਬਰਾੜ, ਜਸਵੰਤ ਸਿੰਘ ਪੱਪੀ, ਐਡਵੋਕੇਟ ਗੁਰਨੂਰ ਸਿੰਘ ਮਾਨ, ਜਸਵਿੰਦਰ ਸਿੰਘ ਬਲਖੰਡੀ, ਗੁਰਦੇਵ ਕੌਰ ਮਹਿਲਾ ਪ੍ਰਧਾਨ, ਰਵਿੰਦਰ ਬਜਾਜ, ਮਿੱਕੀ ਹੁੰਦਲ, ਜਸਪਾਲ ਸਿੰਘ ਡਰੋਲੀ, ਸਿਵਾਜ ਸਿੰਘ ਮਸਤੇਵਾਲਾ, ਜਗਦੀਪ ਸਿੰਘ ਮਦੋਕੇ, ਰੁਪਿੰਦਰ ਸਿੰਘ ਦੀਨਾ, ਰੂਪ ਲਾਲ ਮਿੱਤਲ, ਜਰਨੈਲ ਸਿੰਘ ਰਾਮਾ, ਗੁਰਤੇਜ ਸਿੰਘ, ਪ੍ਰਦੀਪ ਅਰੌੜਾ ਸਾਰੇ ਬਲਾਕ ਪ੍ਰਧਾਨ, ਵਿਜੇ ਖੁਰਾਣਾ, ਜਸਪ੍ਰੀਤ ਸਿੰਘ ਵਿੱਕੀ, ਸਾਹਿਲ ਅਰੋੜਾ, ਲੱਖਾ ਦੁਨੇਕੇ ਸਾਰੇ ਐੱਮਸੀ, ਹਨੀ ਸੋਢੀ, ਸਨੀ ਗਿੱਲ ਚੜਿੱਕ, ਸਰਪੰਚ ਜਗਸੀਰ ਜੱਗਾ ਮੰਡੀਰ, ਟਿੰਕੂ ਚੌਧਰੀ, ਸੁਖਵੀਰ ਸਿੰਘ ਮੱਲੀਆਂ ਵਾਲਾ, ਸੰਦੀਪ ਸਿੰਘ, ਚਰਨਜੀਤ ਸਿੰਘ ਕੋਰੇਵਾਲਾ, ਝਿਰਮਿਲ ਸਿੰਘ ਰਣੀਆ, ਹਰਜੀਤ ਸਿੰਘ ਕਾਲੀਏਵਾਲਾ, ਸੁਰਜੀਤ ਸਿੰਘ ਚੋਟੀਆਂ, ਪ੍ਰੀਤਮਪਾਲ ਚੋਟੀਆਂ, ਅਮਨਦੀਪ ਸਿੰਘ ਡਰੋਲੀ ਅਤੇ ਹਰਪ੍ਰੀਤ ਸਿੰਘ ਚੋਟੀਆਂ ਸਮੇਤ ਕਈ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।